ਨਵੀਂ ਦਿੱਲੀ, 28 ਫਰਵਰੀ
ਭਾਰਤੀ ਜਲ ਸੈਨਾ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸਾਂਝੇ ਅਪਰੇਸ਼ਨ ਵਿੱਚ ਗੁਜਰਾਤ ਤੱਟ ਤੋਂ ਇਰਾਨੀ ਕਿਸ਼ਤੀ ਵਿੱਚੋਂ ਪੰਜ ਵਿਦੇਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3,300 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਬਿਊਰੋ ਨੇ ਅੱਜ ਕਿਹਾ ਕਿ ਜਲ ਸੈਨਾ, ਗੁਜਰਾਤ ਐਂਟੀ ਟੈਰਰਿਸਟ ਸਕੁਐਡ ਅਤੇ ਐੱਨਸੀਬੀ ਦਾ ਇਹ ਸੰਯੁਕਤ ਅਪਰੇਸ਼ਨ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (ਆਈਐੱਮਬੀਐੱਲ) ਦੇ ਨਾਲ ਲੱਗਦੇ ਅਰਬ ਸਾਗਰ ਵਿੱਚ ਚਲਾਇਆ ਗਿਆ। ਜ਼ਬਤ ਕੀਤੀ ਖੇਪ ਵਿੱਚ ਚਰਸ, ਮੈਥਾਮਫੇਟਾਮਾਈਨ ਅਤੇ ਮੋਰਫਿਨ ਸ਼ਾਮਲ ਹੈ, ਜੋ ਭਾਰਤ ਵਿੱਚ ਪਾਬੰਦੀਸ਼ੁਦਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਵਿੱਚ 3,089 ਕਿਲੋਗ੍ਰਾਮ ਚਰਸ, 158 ਕਿਲੋਗ੍ਰਾਮ ‘ਮੈਥਾਮਫੇਟਾਮਾਈਨ’ ਅਤੇ 25 ਕਿਲੋਗ੍ਰਾਮ ‘ਮੋਰਫਿਨ’ ਸ਼ਾਮਲ ਹੈ।