ਨਵੀਂ ਦਿੱਲੀ, 17 ਫਰਵਰੀ
ਦੱਖਣੀ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਅੱਜ ਪੰਡਾਲ ਡਿੱਗ ਗਿਆ, ਜਿਸ ਤੋਂ ਬਾਅਦ ਉਸ ਵਿਚ ਫਸੇ ਘੱਟੋ-ਘੱਟ ਦੋ ਵਿਅਕਤੀਆਂ ਨੂੰ ਬਾਹਰ ਕੱਢ ਲਿਆ ਗਿਆ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀ ਨੇ ਦੱਸਿਆ ਕਿ ਸਟੇਡੀਅਮ ‘ਚ ਪੰਡਾਲ ਦੇ ਡਿੱਗਣ ਢਹਿਣ ਦੀ ਸੂਚਨਾ ਮਿਲੀ ਸੀ। ਹੁਣ ਤੱਕ ਦੋ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਸੁਰੱਖਿਅਤ ਹਨ। ਹੋਰ ਜਾਣਕਾਰੀ ਦੀ ਉਡੀਕ ਹੈ।