ਗਾਂਧੀਨਗਰ, 7 ਫਰਵਰੀ
ਗੁਜਰਾਤ ‘ਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੱਤਰੀਆਂ ਦੇ ਮੁਲਾਂਕਣ ਦੌਰਾਨ ਅੰਕਾਂ ਦੀ ਗਣਨਾ ‘ਚ ਗਲਤੀਆਂ ਕਰਨ ‘ਤੇ ਦੋ ਸਾਲਾਂ ‘ਚ 9 ਹਜ਼ਾਰ ਤੋਂ ਵੱਧ ਸਕੂਲ ਅਧਿਆਪਕਾਂ ‘ਤੇ 1.54 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਰਾਜ ਦੇ ਸਿੱਖਿਆ ਮੰਤਰੀ ਕੁਬੇਰ ਨੇ ਮੰਨਿਆ ਕਿ ਘੱਟੋ-ਘੱਟ 9,218 ਅਧਿਆਪਕਾਂ ਨੂੰ ਜੁਰਮਾਨਾ ਕੀਤਾ ਗਿਆ ਹੈ। 10ਵੀਂ ਜਮਾਤ ਦੇ 3,350 ਅਤੇ 12ਵੀਂ ਜਮਾਤ ਦੇ 5,868 ਅਧਿਆਪਕਾਂ ਨੇ ਸਾਲ 2022 ਅਤੇ 2023 ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਉੱਤਰ ਪੱਤਰੀਆਂ ਦੇ ਮੁਲਾਂਕਣ ਦੌਰਾਨ ਅੰਕਾਂ ਦੀ ਗਣਨਾ ਕਰਨ ਵਿੱਚ ਗਲਤੀਆਂ ਕੀਤੀਆਂ ਸਨ। ਪ੍ਰਤੀ ਅਧਿਆਪਕ ਨੂੰ ਕਰੀਬ 1600 ਰੁਪੲੈ ਦਾ ਜੁਰਮਾਨਾ ਕੀਤਾ।