ਪਟਿਆਲਾ: ਬਿਹਤਰ ਭਵਿੱਖ ਲਈ ਵਿਗਿਆਨਕ ਪਹੁੰਚ ਅਪਣਾਉਣ ਦੀ ਲੋੜ ’ਤੇ ਜ਼ੋਰ

ਪਟਿਆਲਾ, 6 ਫਰਵਰੀ

ਇਥੇ ਪੰਜਾਬੀ ਯੂਨੀਵਰਸਿਟੀ ਵਿਖੇ ਸਿਖਿਆਰਥੀ ਸਭਾ ਵੱਲੋਂ ‘ਕੁਆਂਟਮ ਭੌਤਿਕ ਵਿਗਿਆਨ ਕੀ ਹੈ? ਵਿਸ਼ੇ ’ਤੇ ਪਲੇਠਾ ਭਾਸ਼ਨ ਕਰਵਾਇਆ ਗਿਆ, ਜਿਸ ਦੌਰਾਨ ਪ੍ਰਸਿੱਧ ਭੌਤਿਕ ਵਿਗਿਆਨੀ ਅਤੇ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਅਰਵਿੰਦ ਵੱਲੋਂ ਵਿਗਿਆਨਕ ਪਹੁੰਚ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਹ ਭਾਸ਼ਨ ਖਾਸ ਕਰ ਕੇ ਵਿਗਿਆਨ ਨਾਲ ਸਬੰਧ ਨਾ ਰੱਖਣ ਵਾਲੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਲਈ ਕਰਵਾਇਆ ਗਿਆ ਸੀ ਤਾਂ ਕਿ ਉਹ ਵੀ ਇਸ ਵਿਸ਼ੇ ਬਾਰੇ ਬੁਨਿਆਦੀ ਜਾਣਕਾਰੀ ਹਾਸਲ ਕਰ ਸਕਣ। ਇਸ ਉਪਰੰਤ ਸਿਖਿਆਰਥੀਆਂ ਅਤੇ ਪ੍ਰੋਫੈਸਰ ਅਰਵਿੰਦ ਦਰਮਿਆਨ ਇਸ ਵਿਸ਼ੇ ਉੱਪਰ ਸਵਾਲ-ਜਵਾਬ ਦਾ ਸਿਲਸਿਲਾ ਵੀ ਚੱਲਿਆ। ਮੰਚ ਸੰਚਾਲਨ ਸਿਖਿਆਰਥੀ ਸਭਾ ਦੀ ਕੋਰ ਕਮੇਟੀ ਦੇ ਮੈਂਬਰ ਸੋਢੀ ਸਾਹਿਬ ਸਿੰਘ ਅਤੇ ਸਿਖਿਆਰਥੀ ਸਭਾ ਦੇ ਕਨਵੀਨਰ ਡਾ. ਕੁਲਬੀਰ ਸਿੰਘ ਬਾਦਲ ਨੇ ਵੀ ਇਸ ਸਬੰਧੀ ਚਰਚਾ ਕੀਤੀ। ਇਸ ਮੌਕੇ ਵਾਈਸ ਚਾਂਸਲਰ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ ਮਾਨ ਤੋਂ ਇਲਾਵਾ ਸਿਖਿਆਰਥੀ ਸਭਾ ਦੇ ਸਲਾਹਕਾਰ ਬੋਰਡ ਦੇ ਮੈਂਬਰ ਪ੍ਰੋਫੈਸਰ ਮੇਹਰ ਸਿੰਘ ਗਿੱਲ ਅਤੇ ਡਾ. ਪ੍ਰਿਤਪਾਲ ਸਿੰਘ, ਡਾ. ਗੁਰਮੀਤ ਸਿੰਘ ਸਿੱਧੂ, ਡਾ. ਬਲਜੀਤ ਕੌਰ, ਡਾ.ਰਾਜਿੰਦਰ ਲਹਿਰੀ, ਡਾ. ਮੁਹੰਮਦ ਇਦਰੀਸ, ਡਾ. ਜਸਪਾਲ ਕੌਰ ਧੰਜੂ, ਡਾ. ਰਵਨੀਤ ਕੌਰ, ਡਾ.ਪਰਮਿੰਦਰਜੀਤ ਕੌਰ ਸਮੇਤ ਕੋਰ ਕਮੇਟੀ ਮੈਂਬਰ ਰਵਿੰਦਰ ਕੁਮਾਰ, ਡਾ. ਆਸ਼ਾ ਕਿਰਨ, ਗੁਰਜੀਤ ਗਿੱਲ, ਹਰਜੀਤ ਸਿੰਘ, ਸਤਨਾਮ ਸਾਦਿਕ, ਦਵਿੰਦਰ ਕੁਮਾਰ, ਦਰਸ਼ਨ ਸਿੰਘ ਤੇ ਸਤਿਗੁਰ ਸਿੰਘ ਸ਼ਾਮਲ ਸਨ।

Leave a Reply

Your email address will not be published. Required fields are marked *