ਮੁੰਬਈ: ਫਿਲਮ ‘ਕਰੈਕ: ਜੀਤੇਗਾ ਤੋ ਜੀਏਗਾ’ ਦੇ ਨਿਰਮਾਤਾਵਾਂ ਵੱਲੋਂ ਅੱਜ ਫਿਲਮ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ। ਆਦਿੱਤਿਆ ਦੱਤ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਵਿਦਯੁਤ ਜਾਮਵਾਲ, ਅਰਜੁਨ ਰਾਮਪਾਲ, ਨੋਰਾ ਫਤੇਹੀ ਤੇ ਐਮੀ ਜੈਕਸਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਅਦਾਕਾਰ ਵਿਦਯੁਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਕਿਹਾ, ‘ਡਰ ਨਹੀਂ ਡੇਰਿੰਗ ਸੇ…‘ਕਰੈਕ: ਜੀਤੇਗਾ ਤੋ ਜੀਏਗਾ’ 23 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਜਲਦੀ ਹੀ ਟਰੇਲਰ ਆ ਰਿਹਾ ਹੈ।’ ਅੱਜ ਜਾਰੀ ਕੀਤੇ ਪੋਸਟਰ ਵਿੱਚ ਵਿਦਯੁਤ ਤੇ ਅਰਜੁਨ ਇੱਕ ਦੂਜੇ ਵੱਲ ਪਿੱਠ ਕਰਕੇ ਖੜ੍ਹੇ ਤੇ ਗੁੱਸੇ ਵਿੱਚ ਚੀਕਦੇ ਹੋਏ ਦਿਖਾਈ ਦੇ ਰਹੇ ਹਨ। ਦੋਵਾਂ ਦੀਆਂ ਬਾਹਾਂ ’ਤੇ ਡਿਜੀਟਲ ਟਾਈਮਰ ਲੱਗੇ ਹੋਏ ਹਨ। ਛੇਤੀ ਹੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਟਰੇਲਰ ਵੀ ਰਿਲੀਜ਼ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ‘ਕਰੈਕ’ ਮੁੰਬਈ ਦੀ ਝੁੱਗੀ-ਝੌਂਪੜੀ ਇਲਾਕੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੀ ਕਹਾਣੀ ਹੈ, ਜੋ ਅੰਡਰਵਰਲਡ ਦੀਆਂ ਹਨੇਰੀਆਂ ਗਲੀਆਂ ਵਿੱਚ ਜਾਂਦਾ ਹੈ। ਇਸ ਤੋਂ ਪਹਿਲਾਂ ਨਿਰਦੇਸ਼ਕ ਆਦਿੱਤਿਆ ਦੱਤ ‘ਆਸ਼ਿਕ ਬਨਾਇਆ ਆਪਨੇ’ (2005) ਤੇ ‘ਟੇਬਲ ਨੰਬਰ 21’ (2013) ਆਦਿ ਫਿਲਮਾਂ ਬਣਾਈਆਂ ਹਨ। -ਏਐੱਨਆਈ
Related Posts
ਜੈਕਲੀਨ ਫਰਨਾਂਡੀਜ਼ ਨੂੰ ਮਿਲੀ ਅੰਤਰਿਮ ਜ਼ਮਾਨਤ
ਮੁੰਬਈ (ਬਿਊਰੋ)– ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਫਰਨਾਂਡੀਜ਼ ਨੂੰ ਵੱਡੀ ਰਾਹਤ ਮਿਲੀ ਹੈ। ਕੋਰਟ ਨੇ ਜੈਕਲੀਨ…
ਪੰਜਾਬੀ ਰੰਗਮੰਚ ਤੇ ਰੰਗਮੰਚ ਦੇ ਕਲਾਕਾਰਾਂ ਦੀ ਜ਼ਿੰਦਗੀ ਨੂੰ ਵੱਡੇ ਪਰਦੇ ‘ਤੇ ਪੇਸ਼ ਕਰਦੀ ਮਨੋਰੰਜਨ ਭਰਪੂਰ ਫ਼ਿਲਮ ‘ਐਨੀਹਾਓ ਮਿੱਟੀ ਪਾਓ’
ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ਤੇ ਤਿਆਰ ਫਿਲਮਾਂ ਲੈ ਕੇ…
Kangana ਦੀ ਫ਼ਿਲਮ ‘ਐਮਰਜੈਂਸੀ’ ‘ਤੇ ਲੱਗੇ ਰੋਕ
ਫਰੀਦਕੋਟ- ਮੰਡੀ ਤੋਂ ਐਮ ਪੀ ਅਤੇ ਫਿਲਮੀ ਅਦਾਕਾਰਾ ਕੰਗਨਾ ਰਣੌਤ ਦੀ ਨਵੀਂ ਫਿਲਮ ‘ਐਮਰਜੈਂਸੀ’ ਵਿਵਾਦਾਂ ‘ਚ ਘਿਰ ਸਕਦੀ ਹੈ ਕਿਓਂਕਿ…