ਸ੍ਰੀਨਗਰ, 5 ਫਰਵਰੀ
ਕਸ਼ਮੀਰ ’ਚ ਸੋਮਵਾਰ ਨੂੰ ਜ਼ਿਆਦਾਤਰ ਸਥਾਨਾਂ ’ਤੇ ਤਾਪਮਾਨ ਮਨਫ਼ੀ ਤੋਂ ਹੇਠਾਂ ਚਲੇ ਜਾਣ ਕਾਰਨ ਘਾਟੀ ’ਚ ਸੀਤ ਲਹਿਰ ਦਾ ਪ੍ਰਭਾਵ ਵਧ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਅਨੁਸਾਰ ਸ੍ਰੀਨਗਰ ’ਚ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੱਖਣੀ ਕਸ਼ਮੀਰ ਦਾ ਪਹਿਲਗਾਮ ਕੱਲ੍ਹ ਰਾਤ ਘਠਟੀ ਦਾ ਸਭ ਤੋਂ ਠੰਡਾ ਸਥਾਨ ਰਿਹਾ। ਇਥੇ ਘੱਟੋ ਘੱਟ ਤਾਪਮਾਨ ਮਨਫੀ 11.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਪਿਛਲੀ ਰਾਤ ਇਹ 3.5 ਡਿਗਰੀ ਸੈਲਸੀਅਸ ਸੀ। ਗੁਲਮਰਗ ’ਚ ਤਾਪਮਾਨ ਮਨਫੀ 10 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ।