ਸੈਂਟੀਆਗੋ (ਚਿਲੀ), 5 ਫਰਵਰੀ-ਚਿਲੀ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਅਬਾਦੀ ਵਾਲੇ ਇਲਾਕਿਆਂ ’ਚ ਫੈਲਣ ਕਾਰਨ ਪਿਛਲੇ ਤਿੰਨ ਦਿਨਾਂ ’ਚ ਘੱਟੋ ਘੱਟ 112 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਚਿਲੀ ਦੇ ਮੱਧ ਖੇਤਰ ਦੇ ਜੰਗਲ ’ਚ ਦੋ ਦਿਨ ਪਹਿਲਾਂ ਇਸ ਭਿਆਨਕ ਅੱਗ ਨਾਲ ਫਾਇਰ ਬਿ੍ਗੇਡ ਦੇ ਕਰਮਚਾਰੀਆਂ ਨੂੰ ਕਾਫ਼ੀ ਜੂਝਨਾ ਪੈ ਰਿਹਾ ਹੈ। ਪ੍ਰਸ਼ਾਸਨ ਨੇ ਅੱਗ ਨਾਲ ਗੰਭੀਰ ਰੂਪ ’ਚ ਪ੍ਰਭਾਵਿਤ ਕਈ ਸ਼ਹਿਰਾਂ ’ਚ ਕਰਫਿਊ ਲਗਾ ਦਿੱਤਾ ਹੈ।
ਚਿਲੀ ਦੇ ਜੰਗਲ ਦੀ ਅੱਗ ਅਬਾਦੀ ਵਾਲੇ ਇਲਾਕੇ ’ਚ ਫੈਲੀ, 112 ਲੋਕਾਂ ਦੀ ਮੌਤ
