ਮੁੰਬਈ, 3 ਫਰਵਰੀ- ਸਰਵਾਈਕਲ ਕੈਂਸਰ ਕਾਰਨ ਹੋਈ ਮੌਤ ਦੀਆਂ ਖ਼ਬਰਾਂ ਤੋਂ ਬਾਅਦ ਅਦਾਕਾਰਾ-ਮਾਡਲ ਪੂਨਮ ਪਾਂਡੇ ਅੱਜ ਸੋਸ਼ਲ ਮੀਡੀਆ ‘ਤੇ ਨਜ਼ਰ ਆਈ ਅਤੇ ਉਸ ਨੇ ਕਿਹਾ ਕਿ ਉਹ ਜ਼ਿੰਦਾ ਹੈ। 32 ਸਾਲਾ ਪੂਨਮ ਪਾਂਡੇ ਨੇ ਇੰਸਟਾਗ੍ਰਾਮ ‘ਤੇ ਵੀਡੀਓ ਪੋਸਟ ਕੀਤੀ ਅਤੇ ਕਿਹਾ, ‘ਮੈਂ ਤੁਹਾਡੇ ਸਾਰਿਆਂ ਨਾਲ ਕੁਝ ਮਹੱਤਵਪੂਰਨ ਸਾਂਝਾ ਕਰਨ ਲਈ ਮਜਬੂਰੀ ਵਿੱਚ ਆਪਣੀ ਮੌਤ ਦੀ ਅਫਵਾਹ ਉਡਾਈ ਸੀ। ਮੈਂ ਇੱਥੇ ਹਾਂ, ਜ਼ਿੰਦਾ ਹਾਂ। ਮੈਨੂੰ ਸਰਵਾਈਕਲ ਕੈਂਸਰ ਨਹੀਂ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਨੇ ਹਜ਼ਾਰਾਂ ਔਰਤਾਂ ਦੀ ਜਾਨ ਲੈ ਲਈ ਹੈ ਜਿਨ੍ਹਾਂ ਕੋਲ ਇਸ ਬਿਮਾਰੀ ਨਾਲ ਨਜਿੱਠਣ ਦੀ ਜਾਣਕਾਰੀ ਨਹੀਂ ਹੈ। ਇਸ ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹੀ ਮੈਂ ਮਰਨ ਦੀ ਅਫਵਾਹ ਉਡਾਈ ਸੀ।’
ਮੈਂ ਜ਼ਿੰਦਾ ਹਾਂ ਤੇ ਸਿਰਫ਼ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਮਰਨ ਦੀ ਅਫ਼ਵਾਹ ਉਡਾਈ ਸੀ: ਪੂਨਮ ਪਾਂਡੇ
