ਭਾਰਤ ਜੋੜੋ ਨਿਆਂ ਯਾਤਰਾ ਦੌਰਾਣ ਪੱਛਮੀ ਬੰਗਾਲ ਬਿਹਾਰ ਦੀ ਸਰਹੱਦ ਤੇ ਸ੍ਰੀ ਰਾਹੁਲ ਗਾਂਧੀ ਦੀ ਕਾਰ ਤੇ ਹਮਲਾ ਹੋਣ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਚਾਰਜ ਰਾਜਸਥਾਨ ਕਾਂਗਰਸ ਸਰਦਾਰ ਸੁਖਜਿੰਦਰ ਸਿੰਘ ਰੰੰਧਾਵਾ ਨੇ ਮੰਦਭਾਗਾ ਕਰਾਰ ਦਿੱਤਾ ਤੇ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਦੱਸਿਆ ਰੰਧਾਵਾ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦੇਸ਼ ਵਿਚ ਨਫ਼ਰਤ ਦੀ ਰਾਜਨੀਤੀ ਨੂੰ ਖ਼ਤਮ ਕਰਕੇ ਮੁਹੱਬਤ ਦਾ ਪੈਗਾਮ ਦੇ ਰਹੇ ਹਨ ਰੰਧਾਵਾ ਨੇ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਕਿ ਉਹ ਰਾਹੁਲ ਗਾਂਧੀ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰੇ ਤਾਂ ਕਿ ਭਾਰਤ ਜੋੜੋ ਨਿਆ ਯਾਤਰਾ ਨਿਰਵਿਘਨ ਚੱਲਦੀ ਰਹੇ
ਭਾਰਤ ਜੋੜੋ ਯਾਤਰਾ ਦੌਰਾਣ ਰਾਹੁਲ ਗਾਂਧੀ ਦੀ ਕਾਰ ਤੇ ਹਮਲਾ ਹੋਣਾ ਮੰਦਭਾਗਾ –ਸੁਖਜਿੰਦਰ ਸਿੰਘ ਰੰਧਾਵਾ
