ਨਵੀਂ ਦਿੱਲੀ,16 ਦਸੰਬਰ -ਉਤਰ ਪ੍ਰਦੇਸ਼ ਦੇ ਬਾਰਾਬੰਕੀ ਵਿਚ ਤਾਇਨਾਤ ਮਹਿਲਾ ਸਿਵਲ ਜੱਜ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਕੋਲੋਂ ਇੱਛਾ-ਮੌਤ ਦੀ ਮੰਗ ਕੀਤੀ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਜ਼ਿਲ੍ਹਾ ਜੱਜ ਵੱਲੋਂ ਉਸਦਾ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸ਼ੋਸ਼ਣ ਕੀਤਾ ਗਿਆ।ਇਸ ਮਾਮਲੇ ਦਾ ਸੁਪਰੀਮ ਕੋਰਟ ਨੇ ਨੋਟਿਸ ਲਿਆ ਹੈ ਤੇ ਅਲਾਹਾਬਾਦ ਹਾਈਕੋਰਟ ਦੇ ਰਜਿਸਟਰਾਰ ਜਨਰਲ ਕੋਲੋ ਮਹਿਲਾ ਜੱਜ ਦੇ ਮਾਮਲੇ ਵਿੱਚ ਕੀਤੀ ਕਾਰਵਾਈ ਰਿਪੋਰਟ ਮੰਗ ਲਈ ਹੈ।
ਜ਼ਿਲ੍ਹਾ ਜੱਜ ਖ਼ਿਲਾਫ਼ ਸ਼ਿਕਾਇਤ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ਤੋਂ ਨਿਰਾਸ਼ ਸਿਵਲ ਜੱਜ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਲਿਖੇ ਪੱਤਰ ਲਿਖ ਇੱਛਾ ਮੌਤ ਦੀ ਮੰਗ ਕੀਤੀ ਹੈ। ਜੱਜ ਨੇ ਆਪਣੇ ਪੱਤਰ ਵਿੱਚ ਲਿਖਿਆ, “ਮੈਂ ਇਹ ਚਿੱਠੀ ਬੇਹੱਦ ਦਰਦ ਅਤੇ ਨਿਰਾਸ਼ਾ ‘ਚ ਲਿਖ ਰਹੀ ਹਾਂ। ਇਸ ਚਿੱਠੀ ਦਾ ਮੇਰੀ ਕਹਾਣੀ ਸੁਣਾਉਣ ਅਤੇ ਪ੍ਰਾਰਥਨਾ ਕਰਨ ਤੋਂ ਇਲਾਵਾ ਹੋਰ ਕੋਈ ਮਕਸਦ ਨਹੀਂ ਹੈ।
ਮੇਰੇ ਸਭ ਤੋਂ ਵੱਡੇ ਸਰਪ੍ਰਸਤ (ਸੀ.ਜੇ.ਆਈ) ਮੈਨੂੰ ਆਪਣੀ ਜ਼ਿੰਦਗੀ ਖਤਮ ਕਰਨ ਦੀ ਇਜਾਜ਼ਤ ਦੇਣ। ਮੈਂ ਬਹੁਤ ਵਿਸ਼ਵਾਸ ਨਾਲ ਨਿਆਂਇਕ ਸੇਵਾਵਾਂ ਵਿੱਚ ਸ਼ਾਮਿਲ ਹੋਈ ਸੀ, ਕਿ ਆਮ ਲੋਕਾਂ ਨੂੰ ਨਿਆਂ ਦੇ ਸਕਾ। ਪਰ ਵਾਪਰਿਆ ਇਸ ਦੇ ਉਲਟ।
ਉਸ ਨੇ “ਮੇਰੀ ਸੇਵਾ ਦੇ ਥੋੜ੍ਹੇ ਸਮੇਂ ਵਿੱਚ ਖੁੱਲ੍ਹੇ ਦਰਬਾਰ ਵਿੱਚ ਦੁਰਵਿਵਹਾਰ ਕੀਤਾ ਗਿਆ। ਮੈਨੂੰ ਕੁਝ ਹੱਦ ਤੱਕ ਜਿਨਸੀ ਤੌਰ ‘ਤੇ ਪਰੇਸ਼ਾਨ ਕੀਤਾ ਗਿਆ ਹੈ। ਮੈਂ ਦੂਜਿਆਂ ਨੂੰ ਇਨਸਾਫ਼ ਦਿਵਾਉਂਦੀ ਹਾਂ ਪਰ ਮੈਂ ਖੁਦ ਬੇਇਨਸਾਫ਼ੀ ਦਾ ਸ਼ਿਕਾਰ ਹੋਈ ਹਾਂ।