ਚੰਡੀਗੜ੍ਹ, 11 ਦਸੰਬਰ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਰੋਪੜ ਵਿਚ ਆਪ ਦੇ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਗਾਰ ਕੱਢਣ ਦੇ ਨਾਂ ’ਤੇ ਕੀਤੀ ਜਾ ਰਹੀ ਸੈਂਕੜੇ ਕਰੋੜ ਰੁਪਏ ਦੀ ਗੈਰ ਕਾਨੂੰਨੀ ਮਾਇਨਿੰਗ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਜਾਂਚ ਜਾਂ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਆਗੂ ਨੇ ਕਿਹਾ ਕਿ ਆਪ ਸਰਕਾਰ ਵੱਲੋਂ 2023 ਦੀ ਮਾਇਨਿੰਗ ਨੀਤੀ ਵਿਚ ਗਾਰ ਕੱਢਣ ’ਤੇ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਸ੍ਰੀ ਆਨੰਦਪੁਰ ਸਾਹਿਬ ਤਹਿਸੀਲ ਦੇ ਪਿੰਡ ਚੰਦਪੁਰਾ ਵਿਚ ਵੱਡੀ ਮਸ਼ੀਨਰੀ ਵੱਡੀ ਪੱਧਰ ’ਤੇ ਲਗਾ ਕੇ ਗੈਰ ਕਾਨੂੰਨੀ ਮਾਇਨਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਿੰਡਾਂ ਵਾਲਿਆਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਦੇ ਬਾਵਜੂਦ ਮਾਇਨਿੰਗ ਵਿਭਾਗ ਜਾਂ ਪੁਲਿਸ ਵਿਭਾਗ ਕੁਝ ਨਹੀਂ ਕਰ ਰਿਹਾ ਕਿਉਂਕਿ ਮਾਇਨਿੰਗ ਕਰਨ ਵਾਲਿਆਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ।
ਸਰਦਾਰ ਬਿਕਰਮਰ ਸਿੰਘ ਮਜੀਠੀਆ ਨੇ ਕਿਹਾ ਕਿ ਰੋਪੜ ਜ਼ਿਲ੍ਹੇ ਦੇ ਹੋਰ ਭਾਗਾਂ ਵਿਚ ਵੀ ਮੰਤਰੀ ਤੇ ਉਸਦੇ ਕਰੀਬੀਆਂ ਵੱਲੋਂ ਵੱਡੀ ਪੱਧਰ ’ਤੇ ਗੈਰਕਾਨੂੰਨੀ ਮਾਇਨਿੰਗ ਕਰਵਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ 6 ਰੁਪਏ ਪ੍ਰਤੀ ਕਿਊਬਿਕ ਫੁੱਟ ਦੀ ਫੀਸ ਲਗਾ ਕੇ ਇਸ ਗੈਰਕਾਨੂੰਨੀ ਮਾਇਨਿੰਗ ਨੂੰ ਕਾਨੂੰਨੀ ਮਾਇਨਿੰਗ ਵਿਚ ਬਦਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰ ਕੇ ਆਪ ਸਰਕਾਰ ਰੇਤ ਨੂੰ ਕਾਨੂੰਨੀ ਰੂਪ ਦੇ ਰਹੀ ਹੈ ਜਦੋਂ ਕਿ ਇਹਨਾਂ ਉਹਨਾਂ ਇਲਾਕਿਆਂ ਵਿਚ ਗੈਰ ਕਾਨੂੰਨੀ ਤੌਰ ’ਤੇ ਕੱਢੀ ਜਾ ਰਹੀ ਹੈ ਜਿਥੇ ਮਾਇਨਿੰਗ ਦੀ ਪ੍ਰਵਾਨਗੀ ਵੀ ਨਹੀਂ ਹੈ। ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਕਾਰਨ ਪੰਜਾਬ ਨੂੰ ਗੈਰਕਾਨੂੰਨੀ ਸਮਗਲਰਾਂ ਵੱਲੋਂ ਵਰਜਿਨ ਟਾਪੂ ਬਣਾਇਆ ਜਾ ਰਿਹਾ ਹੈ ਤੇ ਇਹ ਵੀ ਨਹੀਂ ਪੁੱਛਿਆਜਾ ਰਿਹਾ ਕਿ ਇਹ ਰੇਤਾ ਸੂਬੇ ਦੇ ਬਾਹਰੋਂ ਆ ਰਿਹਾ ਹੈ ਜਾਂ ਅੰਦਰੋਂ ਆ ਰਿਹਾ ਹੈ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੂਬੇ ਦੇ ਸਰਕਾਰੀ ਖ਼ਜ਼ਾਨੇ ਦੀ ਸਿੱਧੂ ਲੁੱਟਣ ਹੈ ਤੇ ਸਾਰੀ ਆਪ ਪਾਰਟੀ ਇਸ ਲਈ ਉਪਰੋਂ ਹੇਠਾਂ ਤੱਕ ਜ਼ਿੰਮੇਵਾਰ ਹੈ ਅਤੇ ਗੈਰ ਕਾਨੂੰਨੀ ਮਾਇਨਿੰਗ ਤੋਂ ਇਕੱਠਾਹੋ ਰਿਹਾ ਪੈਸਾ ਪਾਰਟੀ ਆਗੂਆਂ ਦੇ ਖ਼ਜ਼ਾਨੇ ਭਰਨ ਦੇ ਨਾਲ-ਨਾਲ ਪਾਰਟੀ ਦੇਹੋਰ ਰਾਜਾਂ ਵਿਚ ਪ੍ਰਚਾਰ ਵਾਸਤੇ ਖਰਚ ਕੀਤੇ ਜਾਰਹੇ ਹਨ।
ਉਹਨਾਂ ਕਿਹਾਕਿ ਸਿਰਫ ਇਕ ਨਿਰਪੱਖ ਜਾਂਚ ਹੀ ਪੈਸਾ ਪੰਜਾਬ ਤੋਂ ਦਿੱਲੀ ਭੇਜੇ ਜਾਣ ਦੀ ਪੜਤਾਲ ਕਰ ਸਕਦੀ ਹੈ ਤੇ ਦੋਸ਼ੀਆਂ ਖਿਲਾਫ ਕਾਰਵਾਈ ਹੋ ਸਕਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਿਉਂਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਸ ਘੁਟਾਲੇ ਵਿਚ ਸ਼ਾਮਲ ਹਨ? ਇਸ ਲਈ ਸਾਰੇ ਨਿਯਮ ਜਿਹਨਾਂ ਵਿਚ ਜੰਗਲਾਤ ਐਕਟ ਤੇ ਮਿਨਰਲ ਐਕਟ ਸ਼ਾਮਲ ਹਨ, ਉਹਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਲ। ਉਹਨਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਚ ਸਤਲੁਜ ਦਰਿਆ ਦੇ ਪੁੱਲ ਸਮੇਤ ਬੁਨਿਆਦੀ ਢਾਂਚੇ ਲਈ ਗੈਰਕਾਨੂੰਨੀ ਮਾਇਨਿੰਗ ਕਾਰਨ ਖ਼ਤਰਾ ਖੜ੍ਹਾ ਹੋ ਗਿਆ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਪੰਜਾਬ ਰੇਤ ਮਾਇਨਿੰਗ ਕਾਰਨ ਨੁਕਸਾਨ ਚੁੱਕ ਰਿਹਾ ਹੈ ਜਦੋਂ ਕਿ ਸਰਕਾਰੀ ਖ਼ਜ਼ਾਨੇ ਦੀ ਥਾਂ ਆਪ ਨੂੰ ਲਾਹਾ ਮਿਲ ਰਿਹਾ ਹੈ। ਉਹਨਾਂ ਨੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਦੱਸਣ ਕਿ ਉਹ ਰੇਤ ਮਾਇਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਦੀ ਆਮਦਨ ਦੀ ਆਪਣੀ ਗਰੰਟੀ ਤੋਂ ਕਿਉਂ ਭੱਜੇ ਹਨ।