ਚੰਡੀਗੜ੍ਹ 5 ਦਸੰਬਰ – ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਅਨੁਸੂਚਿਤ ਜਾਤੀ ਵਿੰਗ ਦੀ ਇਕ ਅਹਿਮ ਮੀਟਿੰਗ ਕੋਮੀ ਪ੍ਰਧਾਨ ਸ. ਹਰਵੇਲ ਸਿੰਘ ਮਾਧੋਪੁਰ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਈ। ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨ ਜਸਟਿਸ ਨਿਰਮਲ ਸਿੰਘ (ਸੇਵਾ ਮੁਕਤ) ਅਤੇ ਜਨਰਲ ਸਕੱਤਰ ਸ. ਅਰਜਨ ਸਿੰਘ ਸ਼ੇਰਗਿੱਲ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਛੇ ਜ਼ਿਲ੍ਹਿਆਂ ਦੇ ਐਸ.ਸੀ ਵਿੰਗ ਦੇ ਪ੍ਰਧਾਨ ਹਾਜ਼ਰ ਹੋਏ । ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਐਸ.ਸੀ ਵਿੰਗ ਅਤੇ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਸਾਰੇ ਪ੍ਰਧਾਨਾਂ ਨੇ ਆਪੋ – ਆਪਣੇ ਵਿਚਾਰ ਪੇਸ਼ ਕੀਤੇ। ਸਮੂਹ ਜ਼ਿਲ੍ਹਾਂ ਪ੍ਰਧਾਨਾਂ ਨੇ ਸੁਝਾਅ ਦਿੱਤਾ ਕਿ ਉਹ ਆਪਣੇ –ਆਪਣੇ ਜ਼ਿਲ੍ਹਿਆ ਵਿੱਚ ਸਰਕਲ ਪ੍ਰਧਾਨ ,ਹਲਕਾ ਇੰਚਾਰਜ ਨਿਯੁਕਤ ਕਰਨ ਅਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਪਿੰਡ ਪੱਧਰ ਤੇ ਕਮੇਟੀਆਂ ਬਣੀਆਂ ਜਾਣ ਅਤੇ ਵੱਧ ਤੋਂ ਵੱਧ ਮੈਂਬਰ ਬਣਾਏ ਜਾਣ। ਅੱਗੇ ਉਹਨਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੀ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ । ਮੀਟਿੰਗ ਵਿੱਚ ਮੋਜੂਦਾ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਦਾ ਪੁਰਜ਼ੋਰ ਵਿਰੁੱਧ ਕੀਤਾ ਗਿਆ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੋਸਟ ਮੈਟ੍ਰਿਕ ਸਕਾਲਸ਼ਿਪ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ। ਤਾਂ ਕਿ ਵਿਦਿਆਰਥੀਆਂ ਦੀਆਂ ਰੁਕੀਆਂ ਹੋਈਆ ਡਿਗਰੀਆਂ ਵਿਦਿਆਰਥੀਆਂ ਨੂੰ ਮਿਲ ਸਕਣ ਅਤੇ ਰੁਜਗਾਰ ਪ੍ਰਾਪਤ ਹੋਣ ਵਿੱਚ ਸਹਾਈ ਹੋ ਸਕਣ। ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਇਸ ਕਰਕੇ ਵੀ ਨੰਗਾ ਹੋਇਆ ਕਿ ਵੱਖ-ਵੱਖ ਵਿਭਾਗਾਂ ਵਿੱਚ ਅਨੁਸੂਚਿਤ ਜਾਤੀਆਂ ਦੀ ਅਸਾਮੀਆਂ ਖਤਮ ਕੀਤੀਆ ਜਾ ਰਹੀਆਂ ਹਨ ਅਤੇ ਹਾਈਕੋਰਟ ਵਿੱਚ ਲਾਅ ਅਫ਼ਸਰ ਦੀ ਭਰਤੀ ਵਿੱਚ ਵੀ ਡੇਢ ਸਾਲ ਤੋਂ ਜਾਣਬੁਝ ਕੇ ਦੇਰੀ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਸ. ਗੁਰਦਰਸ਼ਨ ਸਿੰਘ ਮਜਾਤੜੀ , ਸ. ਸੰਗਤ ਸਿੰਘ , ਸ. ਅਜਮੇਰ ਸਿੰਘ ਬਾਡਲਾ,ਸ.ਸੁਰਿੰਦਰ ਸਿੰਘ ਜਵੰਧਾ ,ਸ. ਗੁਰਲਾਲ ਸਿੰਘ ਸਰਹਿੰਦ , ਸ. ਦਰਸ਼ਨ ਸਿੰਘ ਅਨਾਇਤਪੁਰ , ਪ੍ਰਿੰਸੀਪਲ ਮੋਹਨ ਸਿੰਘ ਚਮਕੌਰ ਸਾਹਿਬ ,ਕ੍ਰਿਸ਼ਨ ਸਿੰਘ ਭੂਦਨ, ਸ. ਭਗਤ ਸਿੰਘ ਖਰੜ,ਸ. ਮਲਕੀਤ ਸਿੰਘ ਸਮਾਓ, ਮਾਸਟਰ ਗੁਰਮੁਖ ਸਿੰਘ ਚੁੰਨੀਕਲਾਂ, ਸ. ਰਵਿੰਦਰ ਸਿੰਘ ਭਾਖਰ, ਸ.ਪਰਵਿੰਦਰ ਸਿੰਘ ਮਲੋਹ, ਸ. ਕੁਲਵੰਤ ਸਿੰਘ ਮੋਹਾਲੀ ਆਦਿ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਐਸ. ਸੀ ਵਿੰਗ ਦੀ ਅਹਿਮ ਮੀਟਿੰਗ ਹੋਈ
