ਗੈਂਗਸਟਰ ਡੱਲਾ ਦੋ ਸ਼ੂਟਰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ, ਦੋਵਾਂ ਪਾਸਿਓਂ ਚੱਲੀਆਂ 11 ਰਾਊਂਡ ਗੋਲ਼ੀਆਂ, ਇਕ ਮੁਲਜ਼ਮ ਦੇ ਪੈਰ ’ਚ ਲੱਗੀ ਗੋਲ਼ੀ

ਨਵੀਂ ਦਿੱਲੀ : ਗਾਇਕ ਏਲੀ ਮਾਂਗਟ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਖ਼ਾਲਿਸਤਾਨ ਸਮੱਰਥਕ ਅੱਤਵਾਦੀ ਤੇ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਡੱਲਾ ਦੇ ਦੋ ਸ਼ੂਟਰਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁਕਾਬਲੇ ਤੋਂ ਬਾਅਦ ਗਿ੍ਰਫ਼ਤਾਰ ਕੀਤਾ ਹੈ। ਮਯੂਰ ਵਿਹਾਰ ’ਚ ਐਤਵਾਰ ਰਾਤ ਹੋਏ ਮੁਕਾਬਲੇ ’ਚ ਦੋਵੇਂ ਪਾਸਿਓਂ 11 ਰਾਊਂਡ ਗੋਲ਼ੀਆਂ ਚੱਲੀਆਂ। ਇਨ੍ਹਾਂ ’ਚ ਦੋ ਗੋਲ਼ੀਆਂ ਪੁਲਿਸ ਮੁਲਾਜ਼ਮਾਂ ਦੀ ਬੁਲੇਟ ਪ੍ਰਰੂਫ ਜੈਕੇਟ ਤੇ ਇਕ ਮੁਲਜ਼ਮ ਦੇ ਪੈਰ ’ਚ ਲੱਗੀ। ਦੋਵਾਂ ਦੀ ਭਾਲ ਐੱਨਆਈਏ ਤੇ ਪੰਜਾਬ ਪੁਲਿਸ ਕਰ ਰਹੀਆਂ ਸਨ।

ਮੁਲਜ਼ਮ ਸ਼ੂੁਟਰ ਪੰਜਾਬ ਦੇ ਫ਼ਿਰੋਜ਼ਪੁਰ ਦੇ ਗਿੱਲ ਪਿੰਡ ਵਾਸੀ ਰਾਜਪ੍ਰੀਤ ਉਰਫ਼ ਰਾਜਾ ਉਰਫ਼ ਬੰਬ ਤੇ ਬਠਿੰਡਾ ਦੇ ਮੌੜ ਕਲਾਂ ਪਿੰਡ ਵਾਸੀ ਵਰਿੰਦਰ ਸਿੰਘ ਉਰਫ ਵਿੰਮੀ ਨੇ ਪਿਛਲੇ ਮਹੀਨੇ ਬਠਿੰਡਾ ’ਚ ਵੀ ਗਾਇਕ ਏਲੀ ਮਾਂਗਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਪੈਸ਼ਲ ਸੈੱਲ ਨੂੰ ਜਾਣਕਾਰੀ ਮਿਲੀ ਸੀ ਕਿ ਏਲੀ ਮਾਂਗਟ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਦੋ ਮੁਲਜ਼ਮ ਮਯੂਰ ਵਿਹਾਰ ’ਚ ਆਉਣ ਵਾਲੇ ਹਨ। ਟੀਮ ਨੇ ਤਤਕਾਲ ਨਾਕਾਬੰਦੀ ਕੀਤੀ। ਇਸੇ ਦੌਰਾਨ ਬਾਈਕ ਸਵਾਰ ਦੋ ਨੌਜਵਾਨਾਂ ਦੇ ਆਉਣ ’ਤੇ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਮੁਲਜ਼ਮਾਂ ਨੇ ਪੁਲਿਸ ’ਤੇ ਪੰਜ ਰਾਊਂਡ ਫਾਇਰ ਕੀਤੇ ਜਿਨ੍ਹਾਂ ’ਚੋ ਦੋ ਗੋਲ਼ੀਆਂ ਪੁਲਿਸ ਮੁਲਾਜ਼ਮਾਂ ਦੀ ਬੁਲੇਟ ਪਰੂਫ ਜੈਕੇਟ ’ਚ ਲੱਗੀਆਂ। ਜਵਾਬੀ ਕਾਰਵਾਈ ’ਚ ਪੁਲਿਸ ਮੁਲਾਜ਼ਮਾਂ ਨੇ ਛੇ ਰਾਊਂਡ ਫਾਇਰ ਕੀਤੇ ਜਿਨ੍ਹਾਂ ਵਿਚੋਂ ਇਕ ਗੋਲੀ ਸ਼ੂੁਟਰ ਵਰਿੰਦਰ ਉਰਫ ਵਿੰਮੀ ਦੇ ਪੈਰ ’ਚ ਲੱਗੀ। ਦੋਵਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਕੋਲੋਂ ਦੋ ਪਿਸਤੌਲ, 13 ਕਾਰਤੂਸ, ਇਕ ਹੈਂਡ ਗ੍ਰਨੇਡ ਤੇ ਚੋਰੀ ਦੀ ਬਾਈਕ ਬਰਾਮਦ ਕੀਤੀ ਗਈ ਹੈ। ਐੱਫਆਈਆਰ ਦਰਜ ਕਰ ਕੇ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਦੋਵੇਂ ਮੁਲਜ਼ਮਾਂ ਨੂੰ ਕੈਨੇਡਾ ’ਚ ਲੁਕੇ ਖਾਲਿਸਤਾਨੀ ਸਮੱਰਥਕ ਅੱਤਵਾਦੀ ਅਰਸ਼ਦੀਪ ਨੇ ਗਾਇਕ ਏਲੀ ਮਾਂਗਟ ਦੀ ਹੱਤਿਆ ਕਰਨ ਦਾ ਕੰਮ ਸੌਂਪਿਆ ਸੀ। ਮੁਲਜ਼ਮਾਂ ਨੇ ਅਕਤੂਬਰ ’ਚ ਬਠਿੰਡਾ ਸਥਿਤ ਗਾਇਕ ਦੇ ਘਰ ’ਚ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਗਾਇਕ ਘਰ ’ਚ ਨਹੀਂ ਸੀ, ਇਸ ਲਈ ਉਹ ਸਫਲ ਨਹੀਂ ਹੋ ਸਕੇ ਸਨ। ਮੁਕਾਬਲੇ ’ਚ ਪੁਲਿਸ ਦੀ ਗੋਲ਼ੀ ਲੱਗਣ ਨਾਲ ਜ਼ਖਮੀ ਸ਼ੂਟਰ ਵਰਿੰਦਰ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

Leave a Reply

Your email address will not be published. Required fields are marked *