ਲੁਧਿਆਣਾ: ਸ਼ਹਿਰ ਦੇ ਗੋਪਾਲ ਨਗਰ ਇਲਾਕੇ ਵਿੱਚ ਸ਼ਾਤਰ ਚੋਰ ਨੇ ਘਰ ਦੀ ਕੰਧ ਟੱਪ ਕੇ ਅੰਦਰੋਂ 5 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਚੋਰੀ ਕਰ ਲਏ l ਚੋਰ ਰੇਕੀ ਕਰਨ ਮਗਰੋਂ ਰਾਤ 3 ਵਜੇ ਦੇ ਕਰੀਬ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋਇਆ ਅਤੇ 40 ਮਿੰਟ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਉਸੇ ਰਸਤੇ ‘ਚੋਂ ਰਫੂ ਚੱਕਰ ਹੋ ਗਿਆ l ਜਾਣਕਾਰੀ ਦਿੰਦਿਆਂ ਅਮਰਜੀਤ ਨੇ ਦੱਸਿਆ ਕਿ ਤਿੰਨ ਮਹੀਨੇ ਬਾਅਦ ਉਸ ਦੀ ਬੇਟੀ ਦਾ ਵਿਆਹ ਹੈ ਅਤੇ ਉਸਨੇ ਬੇਟੀ ਲਈ ਸੋਨੇ ਦੇ ਗਹਿਣੇ ਜੋੜੇ ਹੋਏ ਸਨ l ਜਾਣਕਾਰੀ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ l
ਧੀ ਦੇ ਵਿਆਹ ਲਈ ਰੱਖੇ ਲੱਖਾਂ ਰੁਪਏ ਦੇ ਗਹਿਣੇ ਚੋਰੀ, ਰੇਕੀ ਕਰਨ ਮਗਰੋਂ ਸ਼ਾਤਰ ਚੋਰ ਨੇ ਦਿੱਤਾ ਵਾਰਦਾਤ ਨੂੰ ਅੰਜਾਮ
