ਇੰਫਾਲ : ਮਨੀਪੁਰ ਸਰਕਾਰ ਨੇ ਬੁੱਧਵਾਰ ਨੂੰ ਉਨ੍ਹਾਂ ਵਿਸਥਾਪਿਤ ਪਰਿਵਾਰਾਂ ਲਈ ਸਥਾਈ ਆਵਾਸ ਯੋਜਨਾ ਦਾ ਐਲਾਨ ਕੀਤਾ ਜਿਨ੍ਹਾਂ ਦੇ ਘਰਾਂ ਨੂੰ 3 ਮਈ ਤੋਂ ਬਾਅਦ ਫੈਲੀ ਜਾਤੀ ਹਿੰਸਾ ਦੌਰਾਨ ਅੱਗ ਲੱਗ ਗਈ ਸੀ ਜਾਂ ਨੁਕਸਾਨ ਪਹੁੰਚਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਨੀਪੁਰ ਘਾਟੀ ਅਤੇ ਪਹਾੜੀ ਖੇਤਰਾਂ ਵਿੱਚ ਲਗਭਗ 4,800 ਤੋਂ 5,000 ਘਰ ਤਬਾਹ ਹੋ ਗਏ ਹਨ।
ਜਿਨ੍ਹਾਂ ਲੋਕਾਂ ਦੇ ਪੱਕੇ ਘਰ ਸੜ ਗਏ ਜਾਂ ਨੁਕਸਾਨੇ ਗਏ ਹਨ, ਉਨ੍ਹਾਂ ਨੂੰ ਇਸ ਸਕੀਮ ਤਹਿਤ 10 ਲੱਖ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦੇ ਅਰਧ-ਸਥਾਈ ਘਰ ਤਬਾਹ ਹੋ ਗਏ ਹਨ ਉਨ੍ਹਾਂ ਨੂੰ 7 ਲੱਖ ਰੁਪਏ ਅਤੇ ਜਿਨ੍ਹਾਂ ਦੇ ਕੱਚੇ ਘਰ ਸੜ ਗਏ ਜਾਂ ਨਸ਼ਟ ਹੋਏ ਉਨ੍ਹਾਂ ਨੂੰ 5 ਲੱਖ ਰੁਪਏ ਦਿੱਤੇ ਜਾਣਗੇ।