ਅੰਮ੍ਰਿਤਸਰ: ਰਣਜੀਤ ਐਵੇਨਿਊ ਡੀ ਬਲਾਕ ‘ਚ ਵੀਰਵਾਰ ਸਵੇਰੇ ਕੁਝ ਲੋਕਾਂ ਨੇ ਇਕ ਕੈਬ ਡਰਾਈਵਰ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ‘ਚ ਕੈਬ ਡਰਾਈਵਰ ਨੂੰ ਕੁਝ ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਜ਼ਖਮੀ ਹਾਲਤ ‘ਚ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਅੰਮ੍ਰਿਤਸਰ ‘ਚ ਕੈਬ ਡਰਾਈਵਰ ‘ਤੇ ਚੱਲੀਆਂ ਗੋਲੀਆਂ, ਹਾਲਤ ਗੰਭੀਰ; ਹਮਲਾਵਰ ਮੌਕੇ ਤੋਂ ਫਰਾਰ
