ਭੁਵਨੇਸ਼ਵਰ- ਓਡੀਸ਼ਾ ਦੇ ਸੋਨੇਪੁਰ ਜ਼ਿਲ੍ਹੇ ਵਿਚ 80 ਸਾਲਾ ਇਕ ਔਰਤ 20 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਈ, ਜਿਸ ਤੋਂ ਬਾਅਦ ਕਈ ਘੰਟਿਆਂ ਤੱਕ ਬਚਾਅ ਮੁਹਿੰਮ ਚਲਾਈ ਗਈ ਅਤੇ ਉਸ ਨੂੰ ਬਾਹਰ ਕੱਢਿਆ ਗਿਆ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਰਤ ਦੀ ਹਾਲਤ ਗੰਭੀਰ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਦਰ ਡਵੀਜ਼ਨ ਦੇ ਕੈਨਫੁੱਲਾ ਪਿੰਡ ਕੋਲ ਇਕ ਜੰਗਲੀ ਇਲਾਕੇ ਦੀ ਹੈ। ਦੁਖੀ ਨੇਗੀ ਨਾਂ ਦੀ ਔਰਤ ਸੋਮਵਾਰ ਦੀ ਸ਼ਾਮ ਨੂੰ ਲੱਕੜਾਂ ਇਕੱਠੀਆਂ ਕਰਨ ਲਈ ਬਾਹਰ ਗਈ ਸੀ, ਉਸ ਦੌਰਾਨ ਇਹ ਹਾਦਸਾ ਵਾਪਰਿਆ।
ਬੋਰਵੈੱਲ ‘ਚ ਡਿੱਗੀ 80 ਸਾਲ ਦੀ ਬਜ਼ੁਰਗ ਔਰਤ ਨੂੰ ਕੱਢਿਆ ਬਾਹਰ, ਹਾਲਤ ਗੰਭੀਰ
