ਚੰਡੀਗੜ੍ਹ, 8 ਨਵੰਬਰ – ਹਰਿਆਣਾ ਦੇ ਸਹਿਕਾਰਤਾ ਤੇ ਜਨਸਿਹਤ ਮੰਤਰੀ ਡਾ.ਬਨਵਾਰੀ ਲਾਲ ਨੇ ਕਿਹਾ ਕਿ ਹਰਿਆਣਾ ਦੀ ਸਹਿਕਾਰੀ ਖੰਡ ਮਿਲਾਂ ਵਿਚ ਪਿੜਾਈ ਸੈਸ਼ਨ ਸ਼ੁਰੂ ਹੋ ਰਿਹਾ ਹੈ ਅਤੇ ਸਰਕਾਰ ਨੇ ਪਿੜਾਈ ਸੈਸ਼ਨ ਦੀ ਸ਼ੁਰੂਆਤ ਵਿਚ ਹੀ ਗੰਨੇ ਦੀ ਕੀਮਤ 372 ਰੁਪਏ ਤੋਂ ਵੱਧਾ ਕੇ 386 ਰੁਪਏ ਕਰ ਦਿੱਤਾ ਹੈ.
ਖੇਤੀਬਾੜੀ ਤੇ ਕਿਸਾਨ ਮੰਤਰੀ ਜੇ.ਪੀ.ਦਲਾਲ ਵੀ ਮੀਟਿੰਗ ਵਿਚ ਆਨਲਾਇਨ ਜੁੜੇ| ਮੀਟਿੰਗ ਵਿਚ ਖੰਡ ਮਿਲਾਂ ਲਈ ਲਗਭਗ 3 ਕਰੋੜ ਰੁਪਏ ਦੇ ਲੁਬੀਕੇਂਟ ਆਦਿ ਲੋਂੜੀਦੇ ਸਮਾਜ ਦੀ ਖਰੀਦ ਬਾਰੇ ਆਖਰੀ ਰੂਪ ਦਿੱਤਾ ਗਿਆ|
ਮੀਟਿੰਗ ਵਿਚ ਕਈ ਸੀਨੀਅਰ ਅਧਿਕਾਰੀ ਹਾਜਿਰ ਸਨ|
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਕਿਸਾਨ ਦੋਸਤਾਨਾ ਸੋਚ ਹੈ ਇਸ ਲਈ ਇਸ ਸਾਲ ਕਿਸਾਨਾਂ ਲਈ 14 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ| ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅਗਲੇ ਸਾਲ ਲਈ ਵੀ 14 ਰੁਪਏ ਦੀ ਰਕਮ ਵੱਧਾ ਕੇ ਗੰਨੇ ਦੀ ਕੀਮਤ 400 ਰੁਪਏ ਦੇਣ ਦਾ ਫੈਸਲਾ ਕੀਤਾ ਹੈ| ਇਸ ਨਾਲ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਹੈ| ਉਨ੍ਹਾਂ ਕਿਹਾ ਕਿ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਦੇ ਹਿਤ ਵਿਚ ਫੈਸਲੇ ਲੈਕੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਹੈ|
ਡਾ.ਬਨਵਾਰੀ ਲਾਲ ਨੇ ਕਿਹਾ ਕਿ ਨੰਬਵਰ ਮਹੀਨੇ ਦੇ ਪਹਿਲੇ ਪੰਦਰਵਾੜੇ ਵਿਚ ਸਾਰੀ ਸਹਿਕਾਰੀ ਖੰਡ ਮਿਲਾਂ ਵਿਚ ਕੰਮ ਸ਼ੁਰੂ ਹੋ ਜਾਵੇਗਾ| ਇਸ ਸਾਲ 424 ਲੱਖ ਕੁਇੰਟਲ ਗੰਨਾ ਪਿੜਾਈ ਦਾ ਟੀਚਾ ਰੱਖਿਆ ਗਿਆ ਹੈ| ਸਮੇਂ ‘ਤੇ ਖੰਡ ਮਿਲਾਂ ਵਿਚ ਪਿਰਾੜੀ ਸੈਸ਼ਨ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ|