ਅੰਮ੍ਰਿਤਸਰ, 8 ਨਵੰਬਰ– ਸੀ.ਆਈ.ਏ. ਸਟਾਫ਼ ਜੀਰਾ ਵਿਖੇ ਤਾਇਨਾਤ ਇੰਸਪੈਕਟਰ ਪ੍ਰਭਦੀਪ ਸਿੰਘ ’ਤੇ ਅੰਮ੍ਰਿਤਸਰ ਵਿਖੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਉਨ੍ਹਾਂ ਦਾ ਬੁਲਟ ਪਰੂਫ ਜੈਕਟ ਪਾਏ ਹੋਣ ਕਾਰਨ ਬਚਾਅ ਹੋ ਗਿਆ, ਜਦੋਂ ਕਿ ਮੋਟਰਸਾਇਕਲ ਸਵਾਰ ਹਮਲਾਵਰ ਗੋਲੀਆਂ ਚਲਾਉਂਦੇ ਫਰਾਰ ਹੋ ਗਏ। ਇਹ ਘਟਨਾ ਇਥੇ ਆਕਾਸ਼ ਐਵੀਨਿਊ ਵਿਖੇ ਵਾਪਰੀ ਹੈ, ਜਿੱਥੇ ਕਿ ਉਕਤ ਇੰਸਪੈਕਟਰ ਦਾ ਘਰ ਹੈ।
ਸੀ.ਆਈ.ਏ. ਇੰਸਪੈਕਟਰ ਜੀਰਾ ’ਤੇ ਹਮਲਾ
