ਚੰਡੀਗੜ੍ਹ, 13 ਅਗਸਤ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰੈਸ ਕਾਨਫ਼ਰੰਸ ਕਰਕੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ‘ਤੇ ਵੱਡੇ ਦੋਸ਼ ਲਗਾਏ।
ਉਨ੍ਹਾਂ ਨੇ ਕਿਹਾ ਕਿ ਮਦਨ ਲਾਲ ਜਲਾਲਪੁਰ ਦੇ ਮਾਈਨਿੰਗ, ਸ਼ਰਾਬ ਮਾਫ਼ੀਆ ਸਮੇਤ ਕਈ ਹੋਰ ਘਪਲੇ ਸਾਹਮਣੇ ਆਏ ਹਨ। ਬਿਕਰਮ ਮਜੀਠੀਆ ਨੇ ਮਦਨ ਲਾਲ ਜਲਾਲਪੁਰ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਵੀ ਘੇਰਿਆ।