ਬਠਿੰਡਾ : ਬਠਿੰਡਾ ਵਿਚ ਪਿਛਲੇ ਛੇ ਦਿਨਾਂ ਤੋਂ ਪ੍ਰਦੂਸ਼ਣ ਦਾ ਪੱਧਰ 300 ਤੋਂ ਉੱਪਰ ਚੱਲ ਰਿਹਾ ਹੈ, ਜਿਸ ਕਾਰਨ ਲੋਕ ਬੇਹੱਦ ਪੇ੍ਰਸ਼ਾਨ ਹਨ। ਜ਼ਲ੍ਹਿੇ ਅੰਦਰ ਲਗਾਤਾਰ ਪਰਾਲੀ ਸਾੜੇ ਜਾਣ ਕਾਰਨ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ। ਜ਼ਲ੍ਹਿੇ ਵਿਚ ਹੁਣ ਤਕ ਪਰਾਲੀ ਸਾੜਨ ਦੇ 405 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਕਿ 28 ਅਕਤੂਬਰ ਤਕ ਪਰਾਲੀ ਸਾੜਨ ਦੇ ਸਿਰਫ਼ 48 ਮਾਮਲੇ ਹੀ ਸਾਹਮਣੇ ਆਏ ਸਨ, ਪਰ ਇਸ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਕਾਰਨ ਜ਼ਿਲ੍ਹੇ ਅੰਦਰ ਪ੍ਰਦੂਸ਼ਣ ਦਾ ਪੱਧਰ ਵੀ ਵੱਧ ਗਿਆ ਹੈ। ਇਹੀ ਕਾਰਨ ਸੀ ਕਿ 28 ਅਕਤੂਬਰ ਨੂੰ ਪ੍ਰਦੂਸ਼ਣ ਦਾ ਪੱਧਰ 196 ਸੀ, ਜਿਹੜਾ ਕਿ 29 ਅਕਤੂਬਰ ਨੂੰ ਸਿੱਧਾ ਵਧ ਕੇ 328 ਹੋ ਗਿਆ।
6 ਦਿਨਾਂ ਤੋਂ ਬਠਿੰਡਾ ਦਾ ਏਅਰ ਕੁਆਲਿਟੀ ਇੰਡੈਕਸ 300 ਤੋਂ ਪਾਰ, ਹਸਪਤਾਲਾਂ ‘ਚ ਵਧੀ ਸਾਹ ਤੇ ਦਿਲ ਦੇ ਮਰੀਜ਼ਾਂ ਦੀ ਗਿਣਤੀ
