ਲੁਧਿਆਣਾ- ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕਲਾਸ 10ਵੀਂ ਅਤੇ 12ਵੀਂ ਦੀ ਪ੍ਰੀਖਿਆ 2024 ਲਈ ਮਾਰਕਿੰਗ ਸਕੀਮ ਜਾਰੀ ਕਰ ਦਿੱਤੀ ਹੈ। ਮਾਰਕਿੰਗ ਸਕੀਮ ਥਿਊਰੀ ਅਤੇ ਪ੍ਰੈਕਟੀਕਲ ਐਗਜ਼ਾਮ ਦੋਵਾਂ ਲਈ ਜਾਰੀ ਹੋਈ ਹੈ, ਜਿਸ ਨੂੰ ਸੀ. ਬੀ. ਐੱਸ. ਈ. ਦੀ ਵੈੱਬਸਾਈਟ ’ਤੇ ਚੈੱਕ ਕੀਤਾ ਜਾ ਸਕਦਾ ਹੈ। ਸਕੀਮ ਮੁਤਾਬਕ ਸਾਰੇ ਵਿਸ਼ਿਆਂ ਦੇ ਪੇਪਰਾਂ ਨੂੰ ਮੈਕਸੀਮਮ 100 ਮਾਰਕਸ ਅਲਾਟ ਕੀਤੇ ਗਏ ਹਨ। ਇਨ੍ਹਾਂ ’ਚੋਂ ਹੀ ਥਿਊਰੀ, ਪ੍ਰੈਕਟੀਕਲ, ਪ੍ਰਾਜੈਕਟ ਅਤੇ ਇੰਟਰਨਲ ਅਸੈੱਸਮੈਂਟ ਨੂੰ ਵੱਖ-ਵੱਖ ਅੰਕ ਦਿੱਤੇ ਜਾਣਗੇ। ਦੱਸ ਦਿੱਤਾ ਜਾਵੇ ਕਿ ਸੀ. ਬੀ. ਐੱਸ. ਈ. ਜਲਦ ਹੀ ਕਲਾਸ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ 2024 ਲਈ ਡੇਟਸ਼ੀਟ ਜਾਰੀ ਕਰ ਸਕਦਾ ਹੈ।
ਬੋੋਰਡ ਵੱਲੋਂ ਮਾਰਕਿੰਗ ਸਕੀਮ ਸਬੰਧੀ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਅਜਿਹਾ ਦੇਖਿਆ ਜਾ ਰਿਹਾ ਹੈ ਕਿ ਪ੍ਰੈਕਟੀਕਲ/ਪ੍ਰਾਜੈਕਟ/ਇੰਟਰਨਲ ਅਸੈੱਸਮੈਂਟ ਦੇ ਮਾਰਕਸ ਅਪਲੋਡ ਕਰਦੇ ਸਮੇਂ ਸਕੂਲਾਂ ਵੱਲੋਂ ਗਲਤੀਆਂ ਹੋ ਰਹੀਆਂ ਹਨ। ਸਕੂਲਾਂ ਨੂੰ ਪ੍ਰੈਕਟੀਕਲ/ਪ੍ਰਾਜੈਕਟ/ਇੰਟਰਨਲ ਅਸੈੱਸਮੈਂਟ ਪ੍ਰੀਖਿਆਵਾਂ ਦੇ ਸਫਲ ਸੰਚਾਲਨ ’ਚ ਮਦਦ ਕਰਨ ਲਈ ਅਤੇ ਥਿਊਰੀ ਐਗਜ਼ਾਮ ਕਰਵਾਉਣ ਲਈ 10ਵੀਂ ਅਤੇ 12ਵੀਂ ਵਿਸ਼ਿਆਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜ਼ਰੂਰੀ ਜਾਣਕਾਰੀਆਂ ਲਈ ਨਾਲ ਹੀ ਸਰਕੂਲਰ ਵੀ ਅਰੇਂਜ ਕੀਤਾ ਗਿਆ ਹੈ। ਮਾਰਕਿੰਗ ਸਕੀਮ ਦੋਵੇਂ ਬੋਰਡ ਕਲਾਸਾਂ ਲਈ ਜਾਰੀ ਹੋਈ ਹੈ। 10ਵੀਂ ਦੇ 83 ਵਿਸ਼ਿਆਂ ਅਤੇ 12ਵੀਂ ਦੇ 121 ਵਿਸ਼ਿਆਂ ਲਈ ਇਸ ਸਕੀਮ ਨੂੰ ਜਾਰੀ ਕੀਤਾ ਗਿਆ ਹੈ।