ਕਪੂਰਥਲਾ – ਕਪੂਰਥਲਾ ਵਿਖੇ ਪੁਰਾਣੀ ਸਬਜ਼ੀ ਮੰਡੀ ਵਿਚ ਤੜਕਸਾਰ ਲਗਭਗ 2.30 ਵਜੇ ਇਕ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਜਲਦ ਹੀ ਹੋਰ ਨਾਲ ਦੀਆਂ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਦੱਸਿਆ ਜਾ ਰਿਹਾ ਹੈ। ਇਸ ਅੱਗ ਵਿਚ ਲਗਭਗ 5 ਦੁਕਾਨਾਂ, ਜਿਨ੍ਹਾਂ ਵਿੱਚ ਸਬਜ਼ੀਆਂ, ਹਵਨ ਸਮੱਗਰੀ, ਕਰਿਆਨਾ, ਫਿਰੋਜ਼ਨ, ਚੱਪਲਾਂ, ਕੁੱਤਿਆਂ ਦਾ ਸਾਮਾਨ ਆਦਿ ਰੱਖਿਆ ਦੱਸਿਆ ਜਾ ਰਿਹਾ ਹੈ।
ਕਪੂਰਥਲਾ ‘ਚ 5 ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
