ਆਪਣੇ ਹੀ ਟਰੱਕ ਹੇਠਾਂ ਆਇਆ ਚਾਲਕ, ਟਾਇਰ ‘ਚ ਫਸਣ ਕਾਰਨ ਹੋਈ ਦਰਦਨਾਕ ਮੌਤ


ਸ੍ਰੀ ਕੀਰਤਪੁਰ ਸਾਹਿਬ- ਕੀਰਤਪੁਰ-ਮਨਾਲੀ ਫੋਰਲੇਨ ਦੇ ਗਰਾਮੌਡਾ ਵਿਚ ਵਾਪਰੇ ਰੂਹ ਕੰਬਾਊ ਹਾਦਸੇ ਵਿਚ ਟਰੱਕ ਚਾਲਕ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਟਰੱਕ ਚਾਲਕ ਆਪਣੇ ਹੀ ਟਰੱਕ ਦੇ ਟਾਇਰ ਹੇਠਾਂ ਫਸਿਆ ਮਿਲਿਆ। ਚਾਲਕ ਟਾਇਰ ਅਤੇ ਕ੍ਰੇਸ਼ ਬੈਰੀਅਰ ਵਿਚਾਲੇ ਬੁਰੀ ਤਰ੍ਹਾਂ ਫਸਿਆ ਹੋਇਆ ਸੀ, ਜਿਸ ਕਾਰਨ ਉਸ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਫੋਰਲੇਨ ਤੋਂ ਲੰਘ ਰਹੇ ਹੋਰ ਵਾਹਨ ਚਾਲਕਾਂ ਨੇ ਟਰੱਕ ਚਾਲਕ ਨੂੰ ਟਾਇਰ ਵਿਚ ਫਸਿਆ ਵੇਖਿਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਟਰੱਕ ਚਾਲਕ ਸਥਾਨਕ ਦੱਸਿਆ ਜਾ ਰਿਹਾ ਹੈ ਜੋਕਿ ਗੋਬਿੰਦ ਸਾਗਰ ਝੀਲ ਦੇ ਨੇੜੇ ਦਾਢੀ-ਭਾਡੀ ਦਾ ਰਹਿਣ ਵਾਲਾ ਹੈ।

ਟਰੱਕ ਮਾਲਕ ਨੇ ਮ੍ਰਿਤਕ ਦੀ ਪਛਾਣ ਟਰੱਕ ਚਾਲਕ ਦੇ ਰੂਪ ਵਿਚ ਕੀਤੀ ਹੈ। ਮ੍ਰਿਤਕ ਟਰੱਕ ਚਾਲਕ ਦੀ ਪਛਾਣ ਝੂੰਡਤਾ ਤਹਿਸੀਲ ਦੇ ਵਿਕਰਮ ਸਿੰਘ ਪੁੱਤਰ ਰਾਮਪਾਲ ਵਾਸੀ ਦਾਢੀ-ਬਾੜੀ ਦੇ ਰੂਪ ਵਿਚ ਹੋਈ ਹੈ। ਸੂਚਨਾ ਮਿਲਦੇ ਹੀ ਸਵਾਰਘਾਟ ਪੁਲਸ ਵੀ ਮੌਕੇ ‘ਤੇ ਪਹੁੰਚੀ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਵਿਚ ਜੁਟ ਗਈ। ਇਸ ਦੇ ਨਾਲ ਹੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਏਮਜ਼ ਕੋਠੀਪੁਰਾ ਵਿਖੇ ਪਹੁੰਚਾਇਆ। ਸਥਾਨਕ ਪ੍ਰਸ਼ਾਸਨ ਨੇ ਮ੍ਰਿਤਕ ਵਿਕਰਮ ਦੇ ਪਰਿਵਾਰ ਨੂੰ 25 ਹਜ਼ਾਰ ਰੁਪਏ ਦੀ ਫੌਰੀ ਰਾਹਤ ਵੀ ਦਿੱਤੀ ਹੈ।

Leave a Reply

Your email address will not be published. Required fields are marked *