ਅੰਮ੍ਰਿਤਸਰ- ਵ੍ਰਿੰਦਾਵਨ ਚੰਦਰੋਦਿਆ ਮੰਦਰ ਨੇ ਪੰਜਾਬ ਦੇ ਲੋਕਾਂ ਦੀ ਅਗਲੀ ਪੀੜ੍ਹੀ ਲਈ ਸਾਡੀ ਸੰਸਕ੍ਰਿਤਕ ਵਿਰਸੇ ਦੀ ਰਾਖੀ ਅਤੇ ਪ੍ਰਫੁੱਲਤ ਕਰਨ ਲਈ ਇਕ ਨੇਕ ਅਤੇ ਵਿਲੱਖਣ ਪਹਿਲ ਕੀਤੀ ਹੈ। ਵ੍ਰਿੰਦਾਵਨ ਚੰਦਰੋਦਿਆ ਮੰਦਰ ਨੇ ਵ੍ਰਿੰਦਾਵਨ ਹੈਰੀਟੇਜ ਬੱਸ ਯਾਤਰਾ ਸ਼ੁਰੂ ਕੀਤੀ ਹੈ। ਇਹ ਬੱਸ ਹਰ ਸ਼ਨੀਵਾਰ ਸਵੇਰੇ 7 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਜਲੰਧਰ-ਲੁਧਿਆਣਾ-ਅੰਬਾਲਾ-ਪਾਣੀਪਤ-ਕਰਨਾਲ-ਮਾਨੇਸਰ-ਪਲਵਲ ਹੁੰਦੇ ਹੋਏ ਸ਼ਾਮ 4 ਵਜੇ ਵ੍ਰਿੰਦਾਵਨ ਪਹੁੰਚੇਗੀ। ਇਸ ਬੱਸ ’ਚ ਸਾਰੀਆਂ ਵਧੀਆ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਸ ਦੇ ਨਾਲ ਹੀ ਸ਼ਰਧਾਲੂਆਂ ਨੂੰ ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਵੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਵ੍ਰਿੰਦਾਵਨ ਚੰਦਰੋਦਿਆ ਮੰਦਰ ਦੇ ਕੰਪਲੈਕਸ ’ਚ ਰਹਿਣ ਲਈ ਵਧੀਆ ਪ੍ਰਬੰਧ ਕੀਤੇ ਜਾਣਗੇ।
ਐਤਵਾਰ ਅਤੇ ਸੋਮਵਾਰ ਨੂੰ ਹਰੇ ਕ੍ਰਿਸ਼ਨ ਟੂਰ ਗਾਈਡ ਉਨ੍ਹਾਂ ਨੂੰ ਸੰਕੀਰਤਨ ਅਤੇ ਕ੍ਰਿਸ਼ਨ ਕਥਾ ਦੇ ਨਾਲ-ਨਾਲ ਬ੍ਰਿਜ ਮੰਡਲ ਦੇ ਲੀਲਾ ਸਥਾਨਾਂ ਦੇ ਦਰਸ਼ਨ ਕਰਵਾਉਣਗੇ। ਇਹ ਬੱਸ ਮੰਗਲਵਾਰ ਨੂੰ ਸਵੇਰੇ 9 ਵਜੇ ਵਰਿੰਦਾਵਨ ਤੋਂ ਰਵਾਨਾ ਹੋਵੇਗੀ ਅਤੇ ਸ਼ਾਮ 7 ਵਜੇ ਅੰਮ੍ਰਿਤਸਰ ਪਹੁੰਚੇਗੀ।