ਅੰਮ੍ਰਿਤਸਰ – ਪਾਕਿਸਤਾਨ ਤੋਂ ਡਰੋਨ ਅਤੇ ਹੈਰੋਇਨ ਮੰਗਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਜਾਰੀ ਕੀਤੇ ਅੰਕੜਿਆਂ ’ਤੇ ਨਜ਼ਰ ਮਾਰੀ ਤਾਂ ਪਤਾ ਲੱਗਾ ਕਿ ਨਾ ਤਾਂ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲਿਆਂ ’ਚ ਕਮੀ ਆਈ ਹੈ ਅਤੇ ਨਾ ਹੀ ਪਾਕਿਸਤਾਨ ਤੋਂ ਹੈਰੋਇਨ ਭੇਜਣ ਵਾਲਿਆਂ ’ਚ। ਇੱਥੋਂ ਤੱਕ ਕਿ ਬੀ. ਐੱਸ. ਐੱਫ. ਵਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2023 ਵਿਚ 8 ਮਹੀਨਿਆਂ ਦੌਰਾਨ 310 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 1550 ਕਰੋੜ ਰੁਪਏ ਦੱਸੀ ਜਾ ਰਹੀ ਹੈ, ਉੱਥੇ ਪੁਲਸ ਦੇ ਸਪੈਸ਼ਲ ਸੈੱਲ, ਜਿਸ ਵਿਚ ਸੀ. ਆਈ. ਐੱਸ. ਟੀ. ਐੱਫ. ਅਤੇ ਐੱਸ. ਐੱਸ. ਓ. ਸੀ. ਵਲੋਂ ਪਿਛਲੇ ਇਕ ਹਫ਼ਤੇ ਦੌਰਾਨ ਬੀ. ਐੱਸ. ਐੱਫ. ਨਾਲ ਸਾਂਝੇ ਆਪ੍ਰੇਸ਼ਨ ਕਰ ਕੇ 77 ਕਿਲੋ, 41 ਕਿਲੋ ਅਤੇ 29 ਕਿਲੋ ਦੇ ਵੱਡੇ ਮਾਮਲੇ ਬਣਾ ਕੇ ਕਰੀਬ 735 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਬੀ. ਐੱਸ. ਐੱਫ. ਅਤੇ ਪੁਲਸ ਸੁਰੱਖਿਆ ਏਜੰਸੀਆਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਹੈਰੋਇਨ ਸਮੱਗਲਿੰਗ ਦੇ ਅਗਲੇ ਪਿੱਛਲੇ ਸਾਰੇ ਰਿਕਾਰਡ ਟੁੱਟ ਗਏ ਹਨ।
ਹੈਰੋਇਨ ਸਮੱਗਲਰ ਨਹੀਂ ਆਏ ਬਾਜ਼, BSF ਨੇ 8 ਮਹੀਨਿਆਂ ’ਚ 1550 ਕਰੋੜ ਦੀ ਹੈਰੋਇਨ ਤੇ 35 ਡਰੋਨ ਕੀਤੇ ਜ਼ਬਤ
