ਚੰਡੀਗੜ੍ਹ : ਸ਼ਹਿਰ ‘ਚ ਬੁੱਧਵਾਰ ਸਵੇਰ ਤੋਂ ਹੀ ਬਾਰਸ਼ ਦਾ ਦੌਰ ਜਾਰੀ ਹੈ। ਮੀਂਹ ਪੈਣ ਕਾਰਨ ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ ਇਕ ਵਾਰ ਫਿਰ ਵੱਧ ਗਿਆ ਹੈ। ਪ੍ਰਸ਼ਾਸਨ ਨੇ ਖ਼ਤਰੇ ਨੂੰ ਦੇਖਦੇ ਹੋਏ ਸੁਖ਼ਨਾ ਝੀਲ ਦਾ ਇਕ ਫਲੱਡ ਗੇਟ ਖੋਲ੍ਹ ਦਿੱਤਾ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਪੁਲਸ ਨੇ ਮੱਖਣ ਮਾਜਰਾ ਬ੍ਰਿਜ, ਬਾਪੂਧਾਮ ਦੇ ਪਿੱਛੇ ਵਾਲਾ ਬ੍ਰਿਜ ਅਤੇ ਕਿਸ਼ਨਗੜ੍ਹ ਬ੍ਰਿਜ ‘ਤੇ ਨਾ ਜਾਣ ਦੀ ਲੋਕਾਂ ਨੂੰ ਸਲਾਹ ਦਿੱਤੀ ਹੈ। ਸ਼ਹਿਰ ‘ਚ ਮੰਗਲਵਾਰ ਤੱਕ ਕਰੀਬ 990 ਐੱਮ. ਐੱਮ. ਮੀਂਹ ਪਿਆ ਸੀ। ਹੁਣ ਇਹ ਅੰਕੜਾ ਪਾਰ ਹੋ ਕੇ ਕਰੀਬ 1060 ਐੱਮ. ਐੱਮ. ਤੱਕ ਪਹੁੰਚ ਗਿਆ ਹੈ। ਸਭ ਤੋਂ ਜ਼ਿਆਦਾ ਮੀਂਹ ਜੁਲਾਈ ਮਹੀਨੇ ਪਿਆ, ਜੋ ਕਿ 800 ਐੱਮ. ਐੱਮ. ਸੀ। ਇਹ ਆਪਣੇ ਆਪ ‘ਚ ਹੁਣ ਤੱਕ ਦਾ ਇਕ ਰਿਕਾਰਡ ਹੈ। ਇਸ ਮਾਨਸੂਨ ਸੀਜ਼ਨ ‘ਚ ਹੁਣ ਤੱਕ ਕਰੀਬ 54 ਫ਼ੀਸਦੀ ਬਾਰਸ਼ ਹੋ ਚੁੱਕੀ ਹੈ।