ਅਜਨਾਲਾ, 10 ਅਗਸਤ (ਦਲਜੀਤ ਸਿੰਘ)- ਸਰਹੱਦੀ ਖੇਤਰ ਵਿਚੋਂ ਟਿਫ਼ਨ ਬੰਬ ਸਮੇਤ ਵੱਡੀ ਮਾਤਰਾ ਵਿਚ ਅਸਲਾ ਮਿਲਣ ਤੋਂ ਬਾਅਦ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਵਲੋਂ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਕੀਤੇ ਹਾਈ ਅਲਰਟ ਦੇ ਚੱਲਦਿਆਂ ਅੱਜ ਡੀ.ਐੱਸ.ਪੀ ਅਜਨਾਲਾ ਵਿਪਨ ਕੁਮਾਰ ਦੀ ਅਗਵਾਈ ‘ਚ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਵਲੋਂ ਅਜਨਾਲਾ ਸ਼ਹਿਰ ‘ਚ ਵੱਖ-ਵੱਖ ਥਾਵਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ।
ਵਿਸ਼ੇਸ਼ ਗੱਲਬਾਤ ਕਰਦਿਆਂ ਡੀ.ਐੱਸ.ਪੀ ਵਿਪਨ ਕੁਮਾਰ ਨੇ ਦੱਸਿਆ ਕਿ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।