ਅੰਮ੍ਰਿਤਸਰ, 9 ਅਗਸਤ (ਦਲਜੀਤ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਰੱਖੀ ਇਕ ਪ੍ਰੈੱਸ ਵਾਰਤਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਹਰਿਆਣਾ ਵਿਖੇ ਕਿਸਾਨਾਂ ਵਲੋਂ ਕੀਤੇ ਇਕੱਠ ਵਿਚ ਸਿਖ ਸੰਗਤਾਂ ਵੀ ਸ਼ਾਮਿਲ ਸਨ ਜਿੱਥੇ ਹਰਿਆਣਾ ਦੀ ਇਕ ਸੰਸਥਾ ਦੇਵਸੇਨਾ ਦੇ ਮੈਂਬਰਾਂ ਨੇ ਗਾਤਰੇ ਪਾ ਕੇ ਮਾਹੌਲ ਖ਼ਰਾਬ ਕੀਤਾ | ਉਨ੍ਹਾਂ ਦਾ ਕਹਿਣਾ ਸੀ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਪਰਚੇ ਕਿਸਾਨਾਂ ਤੇ ਸਿਖਾਂ ‘ਤੇ ਦਰਜ ਕਰਵਾਏ ਗਏ ਜੋ ਕਿ ਸਾਰੀ ਘਟਨਾ ਹਿੰਦੂ ਸਿਖ ਭਾਈਚਾਰੇ ਵਿਚ ਵਿਤਕਰਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ |
ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਹਰਿਆਣਾ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਇਨ੍ਹਾਂ ਘਟਨਾਵਾਂ ਅਤੇ ਦੇਵਸੇਨਾ ਵਰਗੀਆਂ ਸੰਸਥਾਵਾਂ ‘ਤੇ ਅੰਕੁਸ਼ ਲਗਾਉਣ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਮਾਹੌਲ ਜੇਕਰ ਖ਼ਰਾਬ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਹਰਿਆਣਾ ਸਰਕਾਰ ਦੀ ਹੋਵੇਗੀ।