ਚੰਡੀਗੜ੍ਹ : ਪੰਜਾਬ ‘ਚ ਪਿਛਲੇ 6 ਮਹੀਨਿਆਂ ਤੋਂ ਇੰਸਪੈਕਟਰ ਰੈਂਕ ਤੋਂ ਡੀ. ਐੱਸ. ਪੀ. ਅਹੁਦੇ ਲਈ ਪਰਮੋਟ ਹੋਏ 30 ਦੇ ਕਰੀਬ ਅਧਿਕਾਰੀ ਤਾਇਨਾਤੀ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਅਧਿਕਾਰੀਆਂ ਨੂੰ ਇਸ ਸਾਲ 10 ਜਨਵਰੀ ਨੂੰ ਵਧੀਕ ਪ੍ਰਮੁੱਖ ਸਕੱਤਰ ਗ੍ਰਹਿ ਦੇ ਹੁਕਮਾਂ ਮੁਤਾਬਕ ਤਰੱਕੀ ਦਿੱਤੀ ਗਈ ਸੀ। ਸੂਤਰਾਂ ਮੁਤਾਬਕ ਪਦਉਨੱਤ ਹੋਏ ਅਧਿਕਾਰੀਆਂ ਨੇ ਡੀ. ਐੱਸ. ਪੀ. ਦੀ ਗ੍ਰੇਡ ਪੇਅ ਪ੍ਰਾਪਤ ਕਰਨੀ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਵੀ ਇੰਸਪੈਕਟਰਾਂ ਵਜੋਂ ਕੰਮ ਕਰ ਰਹੇ ਹਨ।
ਇਸ ਬਾਰੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ, ਜਦੋਂ ਤਰੱਕੀ ਦੇ ਮਾਮਲਿਆਂ ‘ਚ ਨਿਯੁਕਤੀਆਂ ‘ਚ ਇਸ ਹੱਦ ਤੱਕ ਦੇਰ ਹੋਈ ਹੈ। ਇਕ ਡੀ. ਐੱਸ. ਪੀ. ਨੇ ਆਪਣਾ ਨਾਮ ਨਾਂ ਛਪਣ ਦੀ ਸੂਰਤ ‘ਚ ਦੱਸਿਆ ਕਿ ਅਸੀਂ ਸਿਰਫ ਤਨਖ਼ਾਹ ‘ਚ ਹੀ ਡੀ. ਐੱਸ. ਪੀ. ਹਾਂ।
ਜਦੋਂ ਕਿ ਸਾਨੂੰ ਇੰਸਪੈਕਟਰ ਵੱਜੋਂ ਕੰਮ ਕਰਨਾ ਪੈ ਰਿਹਾ ਹੈ। ਸਾਡੇ ਹੋਰ ਭੱਤੇ ਵੀ ਇੰਸਪੈਕਟਰਾਂ ਦੇ ਬਰਾਬਰ ਹੀ ਹਨ। ਅਜਿਹੇ ਮਾਮਲਿਆਂ ਨਾਲ ਨਜਿੱਠਣ ਵਾਲੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਵੀ ਮੰਨਿਆ ਕਿ ਪੋਸਟਿੰਗਾਂ ‘ਚ ਪਿਛਲੇ 6 ਮਹੀਨਿਆਂ ਤੋਂ ਦੇਰੀ ਹੋ ਰਹੀ ਹੈ ਪਰ ਦੇਰੀ ਹੋਣ ਦੇ ਕਾਰਨਾਂ ਬਾਰੇ ਟਿੱਪਣੀ ਕਰਨ ਤੋਂ ਉਸ ਨੇ ਇਨਕਾਰ ਕਰ ਦਿੱਤਾ।