PTC ਐੱਮਡੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਨੂੰ ਲਿਖਿਆ ਪੱਤਰ, ਨਿਯਮਾਂ ਦੀ ਉਲੰਘਣਾ ਰੋਕਣ ਲਈ ਕੀਤੀ ਮੁੜ ਬੇਨਤੀ


ਚੰਡੀਗੜ੍ਹ : PTC ਦੇ ਮੈਨਜਿੰਗ ਡਾਇਰੈਕਟਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਨੂੰ ਇਕ ਵਾਰ ਫਿਰ ਤੋਂ ਪੱਤਰ ਲਿਖਿਆ ਹੈ ਜਿਸ ਵਿਚ ਗੁਰਬਾਣੀ ਪ੍ਰਸਾਰਣ ਦੌਰਾਨ ਨਿਯਮਾਂ ਉਲੰਘਣਾ ਰੋਕਣ ਲਈ ਕੀਤੀ ਮੁੜ ਬੇਨਤੀ ਕੀਤੀ ਹੈ। ਪੱਤਰ ਵਿਚ ਲਿਖਿਆ ਹੈ- ਅਸੀਂ ਲਗਪਗ ਇਕ ਮਹੀਨਾ ਪਹਿਲਾ ਗੁਰਬਾਈ ਪ੍ਰਸਾਰਣ ਦੌਰਾਨ ਹੋ ਰਹੇ ਮਰਿਯਾਦਾ ਦੇ ਘਾਣ ਨਾਲ ਸਬੰਧਤ ਇੱਕ ਗੰਭੀਰ ਪੰਥਕ ਮੁੱਦੇ ਨਾਲ ਤੁਹਾਨੂੰ ਜਾਣੂ ਕਰਵਾਉਣ ਬਾਰੇ ਪੱਤਰ ਲਿਖਿਆ ਸੀ। ਉਸ ਪੱਤਰ ਵਿੱਚ ਅਸੀਂ ਸਬੂਤ ਵੀ ਦਿੱਤੇ ਸਨ ਕਿ ਕਿਵੇਂ ਕੁਝ ਟੀਵੀ ਚੈਨਲ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੇ ਪਵਿੱਤਰ ਗੁਰਬਾਈ ਕੀਰਤਨ ਦੇ ਪ੍ਰਸਾਰਣ ਦੌਰਾਨ ਸਪਾਂਸਰਸ਼ਿਪ ਅਤੇ ਪੈਸੇ ਦੀ ਮੰਗ ਕਰ ਰਹੇ ਹਨ। ਇਨ੍ਹਾਂ ਚੈਨਲਾਂ ਵੱਲੋਂ ਨਾ ਸਿਰਫ਼ ਗੁਰੂ ਦੀ ਬਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਸਗੋਂ ਇਸ ਨਾਲ ਕਮਾਈ ਵੀ ਕੀਤੀ ਜਾ ਰਹੀ ਹੈ।

ਗੁਰੂ ਇੱਕ ਹੈ, ਗੁਰੂ ਦੀ ਬਾਣੀ ਇੱਕ ਹੈ ਅਤੇ ਇਸ ਲਈ ਇਤਿਹਾਸਕ ਗੁਰੂ ਘਰਾਂ ਤੋਂ ਗੁਰਬਾਈ ਦੇ ਪ੍ਰਸਾਰਣ ਲਈ ਨਿਯਮ ਵੀ ਇੱਕ ਹੀ ਹੋਣਾ ਚਾਹੀਦਾ ਹੈ। ਅਸੀਂ 27.01:2020 ਨੂੰ ਲਿੱਖੇ ਪੱਤਰ ਵਿੱਚ ਵੀ ਇਹੀ ਬੇਨਤੀ ਪੇਸ਼ ਕੀਤੀ ਸੀ, ਪਰ ਅਜੇ ਤੱਕ ਇਸ ਮਹੱਤਵਪੂਰਨ ਮੁੱਦੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੱਲ ਕੀਤਾ ਜਾਣਾ ਬਾਕੀ ਹੈ। ਅਸੀਂ ਤੁਹਾਨੂੰ ਇੱਕ ਵਾਰ ਮੁੜ ਤੋਂ ਇਹ ਬੇਨਤੀ ਕਰਦੇ ਹਾਂ ਕਿ ਗੁਰਬਾਈ ਦੀ ਇਸ ਲਗਾਤਾਰ ਹੋ ਰਹੀ ਦੁਰਵਰਤੋਂ ਵੱਲ ਧਿਆਨ ਦਿਓ ਅਤੇ ਇਸ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਦੀ ਬੇਨਤੀ ਕਰਦੇ ਹਾਂ, ਇਸਦੇ ਨਾਲ ਹੀ ਅਸੀਂ ਬੇਨਤੀ ਇਹ ਵੀ ਕਰਦੇ ਹਾਂ ਕਿ ਇਹਨਾਂ ਚੈਨਲਾਂ ਵੱਲੋਂ ਗੁਰਬਾਈ ਪ੍ਰਸਾਰਣ ਰਾਹੀਂ ਕੀਤੀ ਗਈ ਕਮਾਈ ਨੂੰ ਵੀ ਵਸੂਲ ਕੀਤਾ ਜਾਵੇ ਤਾਂ ਜੋ ਗੁਰੂ ਕੀ ਗੋਲਕ ਦਾ ਪੈਸਾ ਗੋਲਕ ਵਿੱਚ ਜਾਵੇ।

Leave a Reply

Your email address will not be published. Required fields are marked *