ਲੁਧਿਆਣਾ – ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕ ਸਟੇਟ ਐਵਾਰਡ, ਯੰਗ ਟੀਚਰ ਐਵਾਰਡ ਅਤੇ ਪ੍ਰਸ਼ਾਸਨਿਕ ਐਵਾਰਡ ਲਈ ਆਨਲਾਈਨ ਨੋਮੀਨੇਸ਼ਨ ਵੈੱਬਸਾਈਟ epunjabschool.gov.in ’ਤੇ 20 ਜੁਲਾਈ ਤੱਕ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਸ ਸਬੰਧੀ ਪਿਛਲੇ ਸਾਲ ਵਾਂਗ ਸਰਕਾਰ ਵਲੋਂ ਫ਼ੈਸਲਾ ਕੀਤਾ ਗਿਆ ਕਿ ਕੋਈ ਵੀ ਅਧਿਆਪਕ, ਸਕੂਲ ਮੁਖੀ, ਪ੍ਰਬੰਧਕ ਖ਼ੁਦ ਸਟੇਟ ਐਵਾਰਡ ਲਈ ਅਪਲਾਈ ਨਹੀਂ ਕਰੇਗਾ। ਕਿਸੇ ਵੀ ਅਧਿਆਪਕ, ਸਕੂਲ ਮੁਖੀ, ਪ੍ਰਬੰਧਕ ਦੀ ਸਟੇਟ ਐਵਾਰਡ ਲਈ ਕੋਈ ਵੀ ਦੂਜਾ ਅਧਿਆਪਕ, ਸਕੂਲ ਮੁਖੀ, ਇੰਚਾਰਜ ਨੋਮੀਨੇਸ਼ਨ ਕਰ ਸਕਦਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ, ਜ਼ਿਲ੍ਹਾ ਸਿੱਖਿਆ ਅਫ਼ਸਰ, ਸਹਾਇਕ ਡਾਇਰੈਕਟਰ, ਡਿਪਟੀ ਡਾਇਰੈਕਟਰ, ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਸਿੱਖਿਆ ਸਕੱਤਰ ਵਲੋਂ ਕਿਸੇ ਵੀ ਅਧਿਆਪਕ, ਸਕੂਲ ਮੁਖੀ, ਪ੍ਰਬੰਧਕ ਦੀ ਸਟੇਟ ਐਵਾਰਡ ਲਈ ਨੋਮੀਨੇਸ਼ਨ ਕੀਤੀ ਜਾ ਸਕਦੀ ਹੈ।