ਚੰਡੀਗੜ੍ਹ/ਪਟਿਆਲਾ – ਪੰਜਾਬ ਸਰਕਾਰ ਵੱਲੋਂ ਅਹਿਮ ਫ਼ੈਸਲਾ ਲਿਆ ਗਿਆ ਹੈ। ਸਰਕਾਰ ਵੱਲੋਂ ਸੂਬੇ ਦੇ ਵਿਭਾਗਾਂ, ਅਦਾਰਿਆਂ ‘ਚ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਅਤੇ ਤਾਇਨਾਤੀਆਂ ਕਰਨ ਦਾ ਸਮਾਂ 30 ਜੂਨ, 2023 ਤੱਕ ਵਧਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬਦਲੀਆਂ ਅਤੇ ਤਾਇਨਾਤੀਆਂ ਦੀ ਸਮਾਂ ਸੀਮਾ 10 ਅਪ੍ਰੈਲ, 2023 ਤੋਂ 15 ਜੂਨ, 2023 ਰੱਖੀ ਗਈ ਸੀ। ਇਸ ਦੇ ਨਾਲ ਹੀ 30 ਜੂਨ ਤੋਂ ਬਾਅਦ ਆਮ ਬਦਲੀਆਂ ‘ਤੇ ਸੰਪੂਰਨ ਰੋਕ ਹੋਵੇਗੀ ਅਤੇ ਸਿਰਫ ਤਰੱਕੀ ਜਾਂ ਸ਼ਿਕਾਇਤ ਦੇ ਮੱਦੇਨਜ਼ਰ ਹੀ ਬਦਲੀ ਸੰਭਵ ਹੋਵੇਗੀ।
ਇਨ੍ਹਾਂ ਅਧਿਕਾਰੀਆਂ ਦਾ ਕੀਤਾ ਤਬਾਦਲਾ
ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ, ਨਗਰ ਸੁਧਾਰ ਟਰੱਸਟਾਂ ‘ਚ ਕੰਮ ਕਰਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵਾਧੂ ਚਾਰਜ ਅਤੇ ਐਡਜਸਟਮੈਂਟਾਂ ਵੀ ਦਿੱਤੀਆਂ ਗਈਆਂ ਹਨ |