ਫਿਰੋਜ਼ਪੁਰ, 21 ਦਸੰਬਰ- ਫ਼ਿਰੋਜ਼ਪੁਰ ਪੁਲਿਸ ਨੇ ਅੱਜ ਤੜਕਸਾਰ ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਗੁਪਤ ਸੂਚਨਾ ਦੇ ਆਧਾਰ ‘ਤੇ ਨੇੜਲੇ ਪਿੰਡ ਬਜੀਦਪੁਰ ਤੋਂ ਤਿੰਨ ਕੌਮਾਂਤਰੀ ਨਸ਼ਾ ਤਸਕਰਾਂ ਨੂੰ ਕਾਬੂ ਉਨ੍ਹਾਂ ਕੋਲੋਂ ਸਰਹੱਦ ਪਾਰ ਤੋਂ ਮੰਗਵਾਈ 2 ਕਿੱਲੋ ਹੈਰੋਇਨ, 25 ਲੱਖ ਰੁਪਏ ਡਰੱਗ ਮਨੀ,, 2 ਪਿਸਤੌਲ, ਗੋਲੀ ਸਿੱਕਾ ਤੇ ਇਕ ਕਾਰ ਬਰਾਮਦ ਕੀਤੀ ਹੈ।ਇਹ ਜਾਣਕਾਰੀ ਅੱਜ ਜਿਲ੍ਹਾ ਪੁਲਿਸ ਮੁਖੀ ਕੰਵਰਦੀਪ ਕੌਰ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦਿੱਤੀ।
2 ਕਿੱਲੋ ਹੈਰੋਇਨ, 25 ਲੱਖ ਰੁਪਏ ਡਰੱਗ ਮਨੀ, 2 ਪਿਸਤੌਲ ਤੇ ਗੋਲੀ ਸਿੱਕੇ ਸਮੇਤ ਤਿੰਨ ਕੌਮਾਂਤਰੀ ਨਸ਼ਾ ਤਸਕਰ ਕਾਬੂ
