ਜਲਾਲਾਬਾਦ – ਥਾਣਾ ਵੈਰੋ ਕਾ ਪੁਲਸ ਵੱਲੋਂ ਸ਼ੱਕੀ ਵਿਅਕਤੀਆਂ ਖ਼ਿਲਾਫ ਚੈਕਿੰਗ ਦੌਰਾਨ 450 ਕਿੱਲੋਗ੍ਰਾਮ ਡੋਡਾ ਚੂਰਾ ਪੋਸਤ ਸਣੇ 1 ਟਰੱਕ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਝੁੱਗੀਆਂ ਨੰਦ ਸਿੰਘ ਤੇ ਅਰਨੀ ਵਾਲਾ ਆਦਿ ਨੂੰ ਜਾ ਰਹੇ ਸੀ ਤਾਂ ਮੁਖਬਰ ਖਾਸ ਨੇ ਸਥ ਗੁਰਦੀਪ ਸਿੰਘ ਪਾਸ ਇਤਲਾਹ ਦਿੱਤੀ ਕਿ ਲਾਦੂ ਰਾਮ ਪੁੱਤਰ ਬੁੱਧਾ ਰਾਮ ਅਤੇ ਰਾਜੂ ਰਾਮ ਪੁੱਤਰ ਮਾਹਣਾ ਰਾਮ ਵਾਸੀਆਨ ਪਾਲਡੀਯੋ ਦੀ ਢਾਣੀ ਸਿੰਘਾੜਸਰ ਹੰਸਾ ਦੇਸ਼ ਲੋਹਾਵੇਤ ਯੋਧਪੁਰ ਰਾਜਸਥਾਨ ਜੋ ਡੋਡੇ ਚੂਰਾ ਪੋਸਤ ਵੇਚਣ ਦੇ ਆਦੀ ਹਨ ਜੋ ਅੱਜ ਵੀ ਲਾਦੂ ਰਾਮ ਉਕਤਾਨ ਇਕ ਟਰੱਕ ਨੰਬਰੀ RJ-19-75-6837 ਵਿਚ ਡੋਡੇ ਚੂਰਾ ਪੋਸਤ ਜਲਾਲਾਬਾਦ ਦੀ ਤਰਫੋਂ ਪਿੰਡ ਝੁੱਗੀਆਂ ਨੰਦ ਸਿੰਘ ਵੱਲ ਆ ਰਹੇ ਹਨ।
ਮੁਖਬਰ ਦੀ ਠੋਸ ਇਲਤਾਹ ’ਤੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਚੋਰਸਤਾ ਨੇੜੇ ਪਿੰਡ ਅਰਨੀਵਾਲਾ ਵਿਖੇ ਉਸ ਸਮੇਂ ਹੀ ਨਾਕਾਬੰਦੀ ਕਰਕੇ ਉਕਤ ਨੰਬਰੀ ਟਰੱਕ ਅਤੇ ਸਮੇਤ ਦੋਸ਼ੀ ਲਾਦੂ ਰਾਮ ਆਦਿ ਨੂੰ ਕਾਬੂ ਕੀਤਾ ਗਿਆ ਅਤੇ ਬਾਅਦ ’ਚ ਐੱਸ. ਐੱਚ. ਓ. ਸਚਿਨ ਕੁਮਾਰ ਥਾਣਾ ਵੈਰੋ ਕਾ ਵੱਲੋ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਦੀ ਗਈ। ਪੁਲਸ ਨੇ ਦੋਸ਼ੀ ਲਾਦੂ ਰਾਮ ਪੁੱਤਰ ਬੁੱਧਾ ਰਾਮ, ਰਾਜੂ ਰਾਮ ਪੁੱਤਰ ਮਾਹਣਾ ਰਾਮ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 450 ਕਿੱਲੋਗ੍ਰਾਮ ਚੂਰਾ ਪੋਸਤ ਸਮੇਤ ਟਰੱਕ ਨੰਬਰੀ ਐੱਨ. ਡੀ. ਪੀ. ਐੱਸ ਐਕਟ ਥਾਣਾ ਵੈਰੋਕੇ ਦਰਜ ਕੀਤਾ ਗਿਆ।