ਇੰਟਰਨੈਸ਼ਨਲ ਡੈਸਕ- ਭਾਰਤ ਦਾ ਡੰਕਾ ਇਨ੍ਹੀਂ ਦਿਨੀਂ ਦੁਨੀਆ ‘ਚ ਗੂੰਜ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਦੇਸ਼ਾਂ ਨੇ ਆਪਣੇ ਉੱਚਤਮ ਸਨਮਾਨ ਨਾਲ ਸਨਮਾਨਿਤ ਕੀਤਾ ਹੈ ਅਤੇ ਇਹ ਸਿਲਸਿਲਾ ਜਾਰੀ ਹੈ। ਪਾਪੂਆ ਨਿਊ ਗਿਨੀ ਅਤੇ ਫਿਜੀ ਦੋਵਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਦੇਸ਼ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਫਿਜੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਕੰਪੇਨੀਅਨ ਆਫ ਦਾ ਆਰਡਰ ਆਫ ਫਿਜੀ’ ਨਾਲ ਸਨਮਾਨਿਤ ਕੀਤਾ ਹੈ। ਦੁਨੀਆ ਵਿੱਚ ਇਹ ਸਨਮਾਨ ਹੁਣ ਤੱਕ ਸਿਰਫ ਕੁਝ ਗੈਰ-ਫਿਜੀਅਨਾਂ ਨੂੰ ਦਿੱਤਾ ਗਿਆ ਹੈ। ਜਦਕਿ ਮੇਜ਼ਬਾਨ ਦੇਸ਼ ਪਾਪੂਆ ਨਿਊ ਗਿਨੀ ਨੇ ਪੀ.ਐੱਮ ਮੋਦੀ ਨੂੰ ਆਪਣੇ ਸਰਵਉੱਚ ਸਨਮਾਨ ‘ਦਿ ਗ੍ਰੈਂਡ ਕੰਪੈਨੀਅਨ ਆਫ ਦਾ ਆਰਡਰ ਆਫ ਲੋਗੋਹੂ’ ਨਾਲ ਸਨਮਾਨਿਤ ਕੀਤਾ ਹੈ।