ਨਵੀਂ ਦਿੱਲੀ : ਦਿੱਲੀ ਦੇ ਜਾਮਾ ਮਸਜਿਦ ਇਲਾਕੇ ‘ਚ ਬੀਤੀ ਰਾਤ 1.30 ਵਜੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ ਜਦੋਂ ਇਕ ਵਿਅਕਤੀ ‘ਤੇ ਗੋਲ਼ੀਬਾਰੀ ਕੀਤੀ ਗਈ। ਇਸ ਹਮਲੇ ਵਿੱਚ ਨੌਜਵਾਨ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜਾਮਾ ਮਸਜਿਦ ਦੀ ਪੀ.ਸੀ.ਆਰ. ਨੂੰ ਬੀਤੀ ਰਾਤ ਕਰੀਬ 1.40 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ।
ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਦੇਖਿਆ ਕਿ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਪੁਲੀਸ ਨੇ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਸਮੀਰ (30) ਵਾਸੀ ਚਿਤਲਾ ਗੇਟ ਚਾਵੜੀ ਬਾਜ਼ਾਰ, ਦਿੱਲੀ ਵਜੋਂ ਹੋਈ ਹੈ। ਸਮੀਰ ਦੇ ਸਿਰ ਵਿੱਚ ਗੋਲੀ ਲੱਗੀ ਸੀ।
ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕੁਝ ਲੜਕਿਆਂ ਨੇ ਮੌਕੇ ‘ਤੇ ਪਹੁੰਚ ਕੇ ਸਮੀਰ ‘ਤੇ ਗੋਲ਼ੀ ਚਲਾ ਦਿੱਤੀ, ਜਿਸ ‘ਚੋਂ ਇਕ ਗੋਲ਼ੀ ਉਸ ਦੇ ਸਿਰ ‘ਚ ਲੱਗੀ ਅਤੇ ਸਮੀਰ ਦੀ ਮੌਤ ਹੋ ਗਈ।
16 ਸਾਲਾਂ ਤੋਂ ਜੇਲ੍ਹ ’ਚ ਬੰਦ ਵਿਅਕਤੀ ਨੂੰ ਸੁਪਰੀਮ ਕੋਰਟ ਤੋਂ ਅੰਤ੍ਰਿਮ ਜ਼ਮਾਨਤ, ਇਲਾਹਾਬਾਦ ਹਾਈ ਕੋਰਟ ਨੇ ਅਪੀਲ ’ਤੇ ਫ਼ੈਸਲਾ ਕਰਨ ’ਚ ਕੀਤੀ ਦੇਰੀ
ਇਹ ਘਟਨਾ ਯਾ-ਰਬ-ਛਲਾ-ਦੇ ਹੋਟਲ ਦੇ ਬਾਹਰ ਵਾਪਰੀ ਅਤੇ ਮ੍ਰਿਤਕ ਹੋਟਲ ਮਾਲਕ ਦਾ ਜੀਜਾ ਹੈ। ਪੁਲਿਸ ਨੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।