ਸ਼ਿਮਲਾ- ਕਰਨਾਟਕ ਚੋਣ ਨਤੀਜਿਆਂ ਦਰਮਿਆਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸ਼ਿਮਲਾ ਦੇ ਜਾਖੂ ਹਨੂੰਮਾਨ ਮੰਦਰ ‘ਚ ਪੂਜਾ ਕੀਤੀ। ਦੱਸਣਯੋਗ ਹੈ ਕਿ ਕਰਨਾਟਕ ‘ਚ ਵਿਧਾਨ ਸਭਾ ਚੋਣਾਂ ਦੇ ਅੱਜ ਯਾਨੀ ਸ਼ਨੀਵਾਰ ਨੂੰ ਨਤੀਜੇ ਆਉਣੇ ਹਨ। ਜਿਸ ਲਈ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ।
ਦੱਸ ਦੇਈਏ ਕਿ ਕਰਨਾਟਕ ਦੀਆਂ 224 ਵਿਧਾਨ ਸਭਾ ਸੀਟਾਂ ‘ਤੇ 10 ਮਈ ਨੂੰ ਵੋਟਾਂ ਪਈਆਂ ਸਨ। ਸੂਬੇ ਵਿਚ 73.19 ਫ਼ੀਸਦੀ ਵੋਟਿੰਗ ਹੋਈ ਸੀ। ਇਨ੍ਹਾਂ ਨਤੀਜਿਆਂ ’ਤੇ ਭਾਜਪਾ, ਕਾਂਗਰਸ ਅਤੇ ਜਨਤਾ ਦਲ (ਸੈਕੂਲਰ) ਜੇ. ਡੀ. ਐੱਸ. ਸਮੇਤ ਸਾਰੀਆਂ ਧਿਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੂਬੇ ਦਾ ਚੋਣ ਇਤਿਹਾਸ ਆਮ ਤੌਰ ’ਤੇ ਕਿਸੇ ਵੀ ਪਾਰਟੀ ਨੂੰ ਲਗਾਤਾਰ ਮੁੜ ਸੱਤਾ ’ਚ ਲਿਆਉਣ ਦਾ ਰਿਹਾ ਹੈ। ਅਜਿਹੇ ’ਚ ਨਤੀਜੇ ਨੂੰ ਲੈ ਕੇ ਸਾਰਿਆਂ ਦੀਆਂ ਦਿਲ ਦੀਆਂ ਧੜਕਣਾ ਵਧੀਆਂ ਹੋਈਆਂ ਹਨ। ਵੋਟਾਂ ਦੀ ਗਿਣਤੀ ਲਈ ਸੂਬੇ ’ਚ 36 ਥਾਵਾਂ ’ਤੇ ਕਾਊਂਟਿੰਗ ਕੇਂਦਰ ਬਣਾਏ ਗਏ ਹਨ। ਸਾਰੇ ਕੇਂਦਰਾਂ ’ਤੇ ਸੀ. ਸੀ. ਟੀ. ਵੀ ਸਮੇਤ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।