ਜਲੰਧਰ, ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਪੇਪਰ ਦੀ ਗਿਣਤੀ ਸ਼ੁਰੂ ਹੋਈ। ਹੁਣ ਈਵੀਐਮ ਵੀ ਖੁੱਲ੍ਹ ਗਈ ਹੈ। ਰੁਝਾਨ ਸਵੇਰੇ 9 ਵਜੇ ਤੱਕ ਆਉਣ ਦੀ ਉਮੀਦ ਹੈ। ਕਪੂਰਥਲਾ ਰੋਡ ’ਤੇ ਸਥਿਤ ਡਾਇਰੈਕਟਰ ਲੈਂਡ ਰਿਕਾਰਡ, ਸਟੇਟ ਪਟਵਾਰ ਸਕੂਲ ਅਤੇ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਵਿਖੇ ਬਣਾਏ ਗਏ ਗਿਣਤੀ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਹਰੇਕ ਵਿਧਾਨ ਸਭਾ ਹਲਕੇ ਲਈ 14 ਟੇਬਲ ਹਨ ਅਤੇ ਵੋਟਾਂ ਦੀ ਗਿਣਤੀ ਲਈ ਹਰੇਕ ਗਿਣਤੀ ਕੇਂਦਰ ਵਿੱਚ 20 ਕਾਊਂਟਿੰਗ ਟੀਮਾਂ (ਰਿਜ਼ਰਵ ਸਮੇਤ) ਤਾਇਨਾਤ ਹਨ। ਇਸ ਸੀਟ ‘ਤੇ 10 ਮਈ ਨੂੰ ਵੋਟਿੰਗ ਹੋਈ ਸੀ।
AAP ਦੀ ਲੀਡ ਨੂੰ ਲੈ ਕੇ ‘ਆਪ’ ਸਮਰਥਕ ਖੁਸ਼ ਹਨ। ਜਿਥੇ ਉਹ ਆਪ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ, ਉਥੇ ਉਨ੍ਹਾਂ ਵੱਲੋਂ ਭੰਗੜੇ ਪਾਏ ਜਾ ਰਹੇ ਹਨ।