ਜਲੰਧਰ/ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਐੱਨ. ਆਰ. ਆਈਜ਼. ਲਈ ਸਹੂਲਤਾਂ ਨੂੰ ਲੈ ਕੇ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ‘ਸਹੂਲਤਾਂ ਲੋਕਾਂ ਦੇ ਦੁਆਰ’ ਦੇ ਮਕਸਦ ਤਹਿਤ ਮਾਲ ਵਿਭਾਗ ਵੱਲੋਂ ਜ਼ਮੀਨ ਦੀਆਂ ਰਜਿਸਟਰੀਆਂ ਅਤੇ ਜਾਇਦਾਦ ਸਬੰਧੀ ਸੇਵਾਵਾਂ ਅਤੇ ਸ਼ਿਕਾਇਤਾਂ ਦੂਰ ਕਰਨ ਲਈ 2 ਵਟਸਐਪ ਨੰਬਰ ਜਾਰੀ ਕੀਤੇ ਹਨ। ਐੱਨ. ਆਰ. ਆਈਜ਼. ਲਈ ਵੱਖਰਾ ਨੰਬਰ ਜਾਰੀ ਕੀਤਾ ਗਿਆ ਹੈ ਤਾਂ ਜੋ ਵਿਦੇਸ਼ਾਂ ‘ਚ ਬੈਠੇ ਹੀ ਆਪਣੀਆਂ ਸ਼ਿਕਾਇਤਾਂ ਅਤੇ ਰਿਕਾਰਡ ਨੂੰ ਟ੍ਰੈਕ ਕਰ ਸਕਣ। ਇਸ ਸਬੰਧੀ ਜਾਣਕਾਰੀ ਭਗਵੰਤ ਮਾਨ ਵੱਲੋਂ ਟਵਿੱਟਰ ‘ਤੇ ਸਾਂਝੀ ਕਰਕੇ ਦਿੱਤੀ ਗਈ ਹੈ।
ਜਾਰੀ ਕੀਤੇ ਗਏ ਨੰਬਰਾਂ ਵਿਚੋਂ ਐੱਨ. ਆਰ. ਆਈਜ਼. ਪੰਜਾਬੀ ਵਟਸਐਪ ਨੰਬਰ 94641-00168 ਨੰਬਰ ‘ਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਣਗੇ। ਇਸ ਦੇ ਇਲਾਵਾ ਮਾਲ ਵਿਭਾਗ ਨਾਲ ਸਬੰਧਤ ਭਾਰਤੀ ਵਸਨੀਕ ਆਪਣੀਆਂ ਸ਼ਿਕਾਇਤਾਂ 81849-00002 ‘ਤੇ ਦਰਜ ਕਰਵਾ ਸਕਦੇ ਹਨ।