ਦਿੱਲੀ ,5 ਅਗਸਤ (ਦਲਜੀਤ ਸਿੰਘ)- ਅੱਜ ਕਿਸਾਨ ਸੰਸਦ ਦੇ 11ਵੇਂ ਦਿਨ ਹਲਕਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਤੋਂ ਜਮਹੂਰੀ ਕਿਸਾਨ ਸਭਾ ਆਗੂ ਯੋਧ ਸਿੰਘ ਕੋਟਲੀ ਖਾਸ ਦੀ ਅਗਵਾਈ ਹੇਠ ਦੀਪਕ ਠਾਕੁਰ ਤਲਵਾੜਾ , ਮਨਪ੍ਰੀਤ ਹਯਾਤਪੁਰ ਨੇ ਸ਼ਮੂਲੀਅਤ ਕੀਤੀ । ਅੱਜ ਦੇ ਕਿਸਾਨ ਸੰਸਦਾ ਨੂੰ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ.ਸਤਨਾਮ ਸਿੰਘ ਅਜਨਾਲਾ ਅਤੇ ਜਨ ਸਕੱਤਰ ਪ੍ਰਗਟ ਸਿੰਘ ਜਾਮਾਰਾਏ , ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸਕੱਤਰ ਧਰਮਿੰਦਰ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਹਰਮੀਤ ਦਾਊਦ ਦੀ ਅਗਵਾਈ ਹੇਠ ਵੱਡੀ ਗਿਣਤੀ ਸਭਾ ਮੈਬਰਾਂ ਨੇ ਜ਼ੋਸ਼ੀਲੇ ਨਾਅਰਿਆਂ ਦੀ ਗੂੰਜ ਹੇਠ ਸਿੰਘ ਬਾਰਡਰ ਤੋਂ ਬਸਾਂ ਰਾਹੀਂ ਰਵਾਨਾ ਕੀਤਾ । ਅੱਜ ਦੀ ਕਿਸਾਨ ਸੰਸਦ ਚ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ 200 ਦੇ ਕਰੀਬ ਸੰਸਦ ਮੈਬਰਾਂ ਤੋਂ ਇਲਾਵਾ ਲੇਖਕ ਅਤੇ ਬੁੱਧੀਜੀਵੀਆਂ ਸ਼ਾਮਲ ਹੋਏ । ਕਿਸਾਨ ਸੰਸਦ ਚ ਅੱਜ ਲਗਾਤਾਰ ਦੂਜੇ ਦਿਨ msp ਗਾਰੰਟੀ ਬਣਾਉਣ , ਲਾਗੂ ਕਰਨ ਅਤੇ ਕਿਸਾਨਾਂ ਦੀ ਸਮਾਜਿਕ ਸੁਰੱਖਿਆ ਜਿਹੇ ਅਹਿਮ ਮੁੱਦਿਆਂ ਤੇ ਭਖਵੀਂ ਬਹਿਸ ਹੋਵੇਗੀ । ਕਿਸਾਨ ਸੰਸਦ ਚ ਸ਼ਾਮਲ ਹੋਣ ਲਈ ਰਵਾਨਾ ਹੋਣ ਤੋਂ ਪਹਿਲਾਂ ਜਮਹੂਰੀ ਕਿਸਾਨ ਸਭਾ ਦੇ ਤਲਵਾੜਾ ਤੋਂ ਮੈਬਰ ਦੀਪਕ ਠਾਕੁਰ ਨੇ ਕਿਹਾ ਕਿ msp ਕਿਸਾਨਾਂ ਦੀ ਹੋਂਦ ਲਈ ਜਰੂਰੀ ਹੈ ।
ਦੁਨੀਆ ਵਿਚ ਕਿਸਾਨੀ ਨੂੰ ਛੱਡ ਬਾਕੀ ਸਾਰੀਆਂ ਉਤਪਾਦਕ ਇਕਾਈਆਂ ਨੂੰ ਆਪਣੇ ਉਤਪਾਦ ਦਾ ਮੁੱਲ ਨਿਰਧਾਰਿਤ ਕਰਨ ਦਾ ਅਧਿਕਾਰ ਹੈ,ਪਰ ਕਿਸਾਨ ਆਪਣੀ ਉਪਜ ਨੂੰ ਵੇਚਣ ਲਈ ਘਟੋ ਘਟ ਕੀਮਤ ਦੀ ਗਾਰੰਟੀ ਮੰਗ ਕਰ ਰਿਹਾ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਲ਼ਾਲ ਬਹਾਦੁਰ ਸ਼ਾਸਤਰੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ, ਜਵਾਨ ਸਰਹੱਦਾਂ ਦੀ ਰਾਖੀ ਕਰਦਾ ਹੈ ਅਤੇ ਕਿਸਾਨ ਦੇਸ਼ ਵਾਸੀਆਂ ਦਾ ਢਿੱਡ ਭਰਦਾ ਹੈ , ਅੱਜ ਦੇਸ਼ ਦਾ ਅੰਨ ਦਾਤਾ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਅਤੇ ਸਮਾਜਿਕ ਸੁਰੱਖਿਆ ਦੀ ਮੰਗ ਕਰ ਰਿਹਾ ਹੈ, ਬੁਢਾਪੇ ਦੌਰਾਨ ਲੋੜੀਦੀ ਸਨਮਾਨਜਨਕ ਪੈਨਸ਼ਨ ਅਤੇ ਮਿਆਰੀ ਸਿਹਤ ਦਾ ਪ੍ਰਬੰਧ ਕਰਨਾ ਸਰਕਾਰ ਦਾ ਸਵਿਧਾਨਕ ਫਰਜ਼ ਹੈ ਅਤੇ ਕਿਸਾਨਾਂ ਤੇ ਆਮ ਲੋਕਾਂ ਦਾ ਬੁਨਿਆਦੀ ਅਧਿਕਾਰ ਹੈ।