ਚੰਡੀਗੜ੍ਹ, 20 ਅਪ੍ਰੈਲ (ਬਿਊਰੋ)- ਅੱਜ ਬੁੱਧਵਾਰ ਸਵੇਰੇ ਪੰਜਾਬ ਪੁਲਿਸ ਕਵੀ ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ। ਇਸ ਗੱਲ ਦੀ ਜਾਣਕਾਰੀ ਖ਼ੁਦ ਕਵੀ ਨੇ ਆਪਣੇ ਟਵਿੱਟਰ ਪੇਜ ‘ਤੇ ਟਵੀਟ ਕਰਕੇ ਦਿੱਤੀ ਸੀ। ਉੱਥੇ ਇਸ ਸੰਬੰਧ ‘ਚ ਹੁਣ ਰੂਪਨਗਰ ਪੰਜਾਬ ਦੇ ਐੱਸ.ਪੀ. ਹਰਵੀਰ ਸਿੰਘ ਅਟਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਬਾਰੇ ‘ਚ ਜਾਣਕਾਰੀ ਦਿੱਤੀ ਕਿ ਆਖ਼ਿਰ ਕਿਉਂ ਪੰਜਾਬ ਪੁਲਿਸ ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ।
ਐੱਸ.ਪੀ. ਹਰਵੀਰ ਸਿੰਘ ਅਟਵਾਲ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ ਕਿ ਆਪ ਦੇ ਵਰਕਰਾਂ ਨੂੰ ਰੋਕਿਆ ਗਿਆ ਅਤੇ ਖਾਲਿਸਤਾਨੀ ਸੰਬੰਧੀ ਨਾਅਰੇ ਲਗਾਏ ਗਏ। ਇਹ ਮਾਮਲਾ ਕੁਮਾਰ ਵਿਸ਼ਵਾਸ ਦੀ ਵੀਡੀਓ (ਕੇਜਰੀਵਾਲ ਦਾ ਖ਼ਾਲਿਸਤਾਨ ਦੇ ਨਾਲ ਸੰਬੰਧ ‘ਚ) ਵਾਇਰਲ ਹੋਣ ਦੇ ਬਾਅਦ ਸ਼ੁਰੂ ਹੋਇਆ। ਕੁਮਾਰ ਵਿਸ਼ਵਾਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਜੇਕਰ ਉਨ੍ਹਾਂ ਦੇ ਕੋਲ ਕੋਈ ਸਬੂਤ ਹੈ ਤਾਂ ਦਿਖਾਉਣ। ਉਸ ਦੇ ਬਾਅਦ ਮਾਮਲੇ ‘ਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ