ਚੰਡੀਗੜ੍ਹ,12 ਅਪਰੈਲ -ਪੰਜਾਬ ਪੁਲੀਸ ਪੈਨਸ਼ਨਰਾਂ ਵੈਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਦੀ ਚੋਣ 26 ਅਪਰੈਲ ਨੂੰ ਸਵੇਰੇ ਦਸ ਤੋਂ ਤਿੰਨ ਵਜੇ ਤਕ ਹੋਵੇਗੀ। ਚੋਣ ਵਾਸਤੇ ਨਾਮਜ਼ਦਗੀ ਫ਼ਾਰਮ 18 ਅਪਰੈਲ ਨੂੰ ਸਵੇਰੇ ਸਾਢੇ ਦਸ ਵਜੇ ਤੋਂ ਦੁਪਹਿਰ ਬਾਰਾਂ ਵਜੇ ਤਕ ਪ੍ਰਾਪਤ ਕੀਤੇ ਜਾਣਗੇ ਤੇ ਉਸੇ ਦਿਨ ਸਾਡੇ ਬਾਰਾਂ ਵਜੇ ਤਕ ਵਾਪਸ ਲਏ ਜਾ ਸਕਣਗੇ।

ਐਸੋਸੀਏਸ਼ਨ ਨੇ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਡੀਐਸਪੀ ਰਿਟਾਇਰਡ ਪਰਮਜੀਤ ਸਿੰਘ ਨੂੰ ਸੌਂਪੀ ਗਈ ਹੈ ਤੇ ਇੰਸਪੈਕਟਰ ਰਿਟਾਇਰਡ ਸ਼ਮਸ਼ੇਰ ਸਿੰਘ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ।

ਐਸੋਸੀਏਸ਼ਨ ਦੇ ਨਵੇਂ ਮੈਂਬਰ 23 ਅਪਰੈਲ ਤਕ ਬਣਾਏ ਜਾ ਸਕਣਗੇ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਐਸੋਸੀਏਸ਼ਨ ਵੱਲੋਂ ਵਿਸਾਖੀ ਦਾ ਤਿਓਹਾਰ ਮਨਾਇਆ ਗਿਆ ਜਿਸ ਵਿਚ ਮੈਂਬਰਾਂ /ਆਗੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ।