ਭੋਪਾਲ- ਲੋਕ ਸਭਾ ਦੀ ਮੈਂਬਰਤਾ ਤੋਂ ਅਯੋਗ ਠਹਿਰਾਏ ਜਾਣ ਦੇ ਮੱਦੇਨਜ਼ਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਲਈ ਨੋਟਿਸ ਭੇਜੇ ਜਾਣ ‘ਤੇ ਪਾਰਟੀ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਰਾਹੁਲ ਉਨ੍ਹਾਂ ਦੇ ਘਰ ‘ਚ ਰਹਿ ਸਕਦੇ ਹਨ। ਦਿਗਵਿਜੇ ਨੇ ਟਵੀਟ ਕੀਤਾ,”ਰਾਹੁਲ ਗਾਂਧੀ ਜੀ, ਤੁਹਾਡੇ ਵਰਗੇ ਉਧਾਰ ਦਿਲ ਵਾਲੇ ਲੋਕਾਂ ਲਈ ਤਾਂ ਪੂਰਾ ਦੇਸ਼ ਹੀ ਪਰਿਵਾਰ ਹੈ ਅਤੇ ‘ਵਸੁਧੈਵਕੁਟੁੰਬਕਮ’ ਦੀ ਇਹੀ ਭਾਵਨਾ ਸਾਡੇ ਦੇ ਦਾ ਮੂਲ ਚਰਿੱਤਰ ਹੈ।” ਉਨ੍ਹਾਂ ਨੇ ਲਿਖਿਆ,”ਰਾਹੁਲ ਜੀ, ਮੇਰਾ ਘਰ ਤੁਹਾਡਾ ਘਰ ਹੈ। ਮੈਂ ਆਪਣੇ ਘਰ ਤੁਹਾਡਾ ਸੁਆਗਤ ਕਰਦਾ ਹਾਂ ਅਤੇ ਆਪਣੀ ਚੰਗੀ ਕਿਸਮਤ ਮੰਨਾਂਗਾ ਜੇਕਰ ਤੁਸੀਂ ਮੇਰੇ ਘਰ ਆ ਕੇ ਰਹੋਗੇ।” ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਲੋਕ ਸਭਾ ਦੀ ਮੈਂਬਰਤਾ ਤੋਂ ਅਯੋਗ ਐਲਾਨ ਕਾਂਗਰਸ ਨੇਤਾ ਰਾਹੁਲ ਨੂੰ 22 ਅਪ੍ਰੈਲ ਤੱਕ ਉਨ੍ਹਾਂ ਨੂੰ ਅਲਾਟ ਸਰਕਾਰੀ ਬੰਗਲਾ ਖ਼ਾਲੀ ਕਰਨ ਨੂੰ ਕਿਹਾ ਗਿਆ ਹੈ।