ਮੁਕਤਸਰ ਸਾਹਿਬ/ਮੋਗਾ – ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ ਗਿੱਦੜਬਾਹਾ ਸਮੇਤ ਪੰਜਾਬ ਅਤੇ ਦੇਸ਼ ਦੇ ਹੋਰ ਵੱਖ-ਵੱਖ ਇਲਾਕਿਆਂ ‘ਚ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਜੇਲ੍ਹਾਂ ‘ਚ ਗੈਂਗਸਟਰਾਂ ਨੂੰ ਮਿਲਦੀ ਮਦਦ ਦੀ ਜਾਂਚ ਸਬੰਧੀ ਕੀਤੀ ਜਾ ਰਹੀ ਹੈ।
ਗੈਂਗਸਟਰਾਂ ਦੇ ਨੈੱਟਵਰਕ ‘ਤੇ ਐੱਨ. ਆਈ. ਏ. ਦੀ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ, ਨੀਰਜ ਬਵਾਨਾ, ਟਿੱਲੂ ਤਾਜਪੁਰੀਆ ਅਤੇ ਗੋਲਡੀ ਬਰਾੜ ਪਹਿਲਾਂ ਤੋਂ ਹੀ ਐੱਨ. ਆਈ. ਏ. ਦੀ ਰਾਡਾਰ ‘ਤੇ ਹਨ।
ਮੋਗਾ ਦੇ ਪਿੰਡ ਡਾਲਾ ‘ਚ ਨਾਮੀ ਗੈਂਗਸਟਰ ਅਰਸ਼ ਡਾਲਾ ਅਤੇ ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਗਿੱਲ ਦੇ ਰਹਿਣ ਵਾਲੇ ਵੱਖ-ਵੱਖ ਮੁਕੱਦਮਿਆਂ ‘ਚ ਲੋੜੀਂਦੇ ਹਰਪ੍ਰੀਤ ਸ਼ਰਮਾ ਉਰਫ਼ ਕਿੰਗ ਨਾਮੀ ਗੈਂਗਸਟਰ ਦੇ ਘਰ ਵੀ ਅੱਜ ਤੜਕਸਾਰ ਐੱਨ. ਆਈ. ਏ. ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਵੀ ਪਤਾ ਲੱਗਾ ਹੈ ਕਿ ਅੱਜ ਤੜਕਸਾਰ ਹੀ ਦੋਹਾਂ ਪਿੰਡਾਂ ‘ਚ ਪਹੁੰਚ ਕੇ ਟੀਮ ਵੱਲੋਂ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ।