ਫਤਿਹਗੜ੍ਹ ਸਾਹਿਬ, 31 ਜੁਲਾਈ (ਦਲਜੀਤ ਸਿੰਘ)- ਸ਼ਹੀਦ ਊਧਮ ਸਿੰਘ ਦੇ ਸ਼ਹੀਦੇ ਦਿਹਾੜੇ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਫਤਿਹਗੜ੍ਹ ਸਾਹਿਬ ’ਚ ਸਥਿਤ ਸ਼ਹੀਦ ਊਧਮ ਸਿੰਘ ਮੈਮੋਰੀਅਲ ਹਾਲ ’ਚ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸਿੱਧੂ ਨਾਲ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਵੀ ਮੌਜੂਦ ਸਨ। ਇਸ ਦੌਰਾਨ ਨਵਜੋਤ ਸਿੱਧੂ ਨੇ ਬੋਲਦਿਆਂ ਆਖਿਆ ਕਿ ਸ਼ਹੀਦ ਊਧਮ ਸਿੰਘ ਉਹ ਯੁੱਗ ਪੁਰਸ਼ ਸਨ ਜਿਸ ਨੇ ਜ਼ਾਲਮ ਦਾ ਨਾਸ਼ ਕੀਤਾ ਅਤੇ ਸੰਕੇਤ ਦਿੱਤਾ ਕਿ ਅਸੀਂ ਜ਼ੁਲਮ ਦੇ ਖ਼ਿਲਾਫ਼ ਕਦੇ ਨਹੀਂ ਝੁੱਕ ਸਕਦੇ। ਸਿੱਧੂ ਨੇ ਕਿਹਾ ਕਿ ਜ਼ਿਿਲ੍ਹਆਂਵਾਲੇ ਬਾਗ ਦੇ ਸਾਕੇ ਨੇ ਪੂਰੇ ਦੇਸ਼ ਨੂੰ ਇਕ ਕੀਤਾ ਸੀ। ਸਿੱਧੂ ਨੇ ਕਿਹਾ ਕਿ ਉਥੇ ਜਦੋਂ ਊਧਮ ਸਿੰਘ ਨੂੰ ਜੇਲ ਹੋਈ ਤਾਂ ਸ਼ਹੀਦ ਨੇ ਆਪਣਾ ਨਾਮ ਬਦਲ ਕੇ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ ਸੀ।
ਸਾਡੇ ਗੁਰੂਆਂ ਦੀ ਵਿਚਾਰ ਧਾਰਾ ਵੀ ਇਹੋ ਸੀ। ਸਭਨਾਂ ਧਰਮਾਂ ਦਾ ਸਨਮਾਨ ਕਰਨਾ ਅਤੇ ਸਾਰਿਆਂ ਨੂੰ ਪਰਿਵਾਰਕ ਏਕਤਾ ਵਿਚ ਬੰਨ੍ਹੀ ਰੱਖਣਾ। ਉਨ੍ਹਾਂ ਕਿਹਾ ਕਿ ਪੰਜਾਬੀ ਵੀ ਇਸ ਪਰਿਵਾਰਕ ਏਕਤਾ ਵਿਚ ਬੰਨ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਸ਼ਹੀਦ ਦੀਆਂ ਅਸਤੀਆਂ 1974 ਵਿਚ ਭਾਰਤ ਲਿਆਂਦੀਆਂ ਗਈਆਂ ਤਾਂ ਉਸ ਦੇ ਕੁਝ ਅੰਸ਼ ਸੁਨਾਮ, ਕੁਝ ਜਲ੍ਹਿਆਂਵਾਲੇਬਾਗ ਤੇ ਕੁਝ ਰੋਜ਼ਾਸ਼ਰੀਫ ਸਨ। ਸੰਵਿਧਾਨ ਵੀ ਇਹੀ ਕਹਿੰਦਾ ਕਿ ਅਸੀਂ ਇਕ ਹਾਂ, ਡਾ. ਅੰਬੇਡਕਰ ਸਾਹਿਬ ਨੇ ਵੀ ਇਹੀ ਕਿਹਾ ਕਿ ਸੀ।