ਚੰਡੀਗੜ੍ਹ , 27 ਦਸੰਬਰ (ਬਿਊਰੋ)- ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਬਹੁਤ ਫੇਰ-ਬਦਲ ਦੇਖਣ ਨੂੰ ਮਿਿਲਆ ਹੈ। ਦਰਅਸਲ ਭਾਜਪਾ ਅਤੇ ਕਾਂਗਰਸ ਨੂੰ ਪਛਾੜਦੇ ਹੋਏ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਐਂਟਰੀ ਹੋਈ ਹੈ। ਇਨ੍ਹਾਂ ਚੋਣਾਂ ਦੌਰਾਨ ਭਾਜਪਾ ਨੂੰ ਵੱਡਾ ਝੱਟਕਾ ਲਗਿਆ ਹੈ। ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਨੇ 35 ਸੀਟਾਂ ‘ਚੋਂ ਕੁੱਲ 14 ‘ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ।
ਇਸ ਦੇ ਨਾਲ ਹੀ ਭਾਜਪਾ ਨੂੰ ਦੂਜਾ ਸਥਾਨ ਮਿਿਲਆ ਹੈ ਅਤੇ ਪਾਰਟੀ ਨੂੰ ਕੁੱਲ 12 ਸੀਟਾਂ ਹਾਸਲ ਹੋਈਆਂ ਹਨ। ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਪਾਰਟੀ 8 ਸੀਟਾਂ ‘ਤੇ ਜਿੱਤੀ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਸਿਰਫ ਇਕ ਸੀਟ ਹੀ ਪਈ ਹੈ। ਭਾਜਪਾ ਦੇ ਮੇਅਰ ਰਵੀਕਾਂਤ ਆਪਣੇ ਵਾਰਡ ਨੰਬਰ-17 ਤੋਂ ਚੋਣ ਹਾਰ ਗਏ ਹਨ।
ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ 828 ਵੋਟਾਂ ਤੋਂ ਹਰਾਇਆ ਹੈ। ਭਾਜਪਾ ਦੇ ਤਿੰਨ ਸਾਬਕਾ ਮੇਅਰ ਵੀ ਹਾਰੇ ਹਨ। ਇੰਦਰ ਮੌਦਗਿਲ ਅਤੇ ਰਾਜੇਸ਼ ਕਾਲੀਆ ਚੋਣ ਹਾਰੇ ਹਨ, ਜਦੋਂ ਕਿ ਸਾਬਕਾ ਮੇਅਰ ਅਰੁਣ ਸੂਦ ਆਪਣੇ ਵਾਰਡ ਵਿੱਚ ਭਾਜਪਾ ਉਮੀਦਵਾਰ ਨੂੰ ਨਹੀਂ ਜਿਤਾ ਸਕੇ।
ਚੰਡੀਗੜ੍ਹ ਨਗਰ ਨਿਗਮ ਚੋਣਾਂ : ‘ਆਮ ਆਦਮੀ ਪਾਰਟੀ’ ਦੀ ਧਮਾਕੇਦਾਰ ਐਂਟਰੀ, 14 ਸੀਟਾਂ ‘ਤੇ ਹਾਸਲ ਕੀਤੀ ਜਿੱਤ
