ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ 2018 ਵਿਚ ਕੁਈਨਜ਼ਲੈਂਡ ਬੀਚ ‘ਤੇ ਇਕ ਔਰਤ ਦਾ ਕਤਲ ਕਰਨ ਦੇ ਦੋਸ਼ੀ ਭਾਰਤੀ ਮੂਲ ਦੇ ਰਾਜਵਿੰਦਰ ਸਿੰਘ ਦੀ ਭਾਰਤ ਤੋਂ ਆਸਟ੍ਰੇਲੀਆ ਹਵਾਲਗੀ ਦੀ ਇਜਾਜ਼ਤ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ।38 ਸਾਲਾ ਸਿੰਘ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿੱਚ ਉਸ ਨੇ ਆਸਟ੍ਰੇਲੀਆ ਜਾ ਕੇ ਮਾਮਲੇ ਵਿਚ ਟ੍ਰਾਇਲ ਦਾ ਸਾਹਮਣਾ ਕਰਨ ਦੀ ਇੱਛਾ ਜਤਾਈ ਸੀ। ਉੱਧਰ ਆਸਟ੍ਰੇਲੀਆ ਸਰਕਾਰ ਨੇ ਵੀ ਰਾਜਵਿੰਦਰ ਦੀ ਹਵਾਲਗੀ ਕੀਤੇ ਜਾਣ ਦੀ ਮੰਗ ਕੀਤੀ ਸੀ।
ਇਸ ਤੋਂ ਪਹਿਲਾਂ ਕੋਰਟ ਨੇ 20 ਜਨਵਰੀ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਏਬੀਸੀ ਨਿਊਜ਼ ਦੇ ਅਨੁਸਾਰ ਸਿੰਘ ਦੀ ਹਵਾਲਗੀ ਦੀ ਬੇਨਤੀ ਨੂੰ ਅਦਾਲਤ ਦੁਆਰਾ ਮਨਜ਼ੂਰੀ ਦੇਣ ਤੋਂ ਬਾਅਦ ਰਾਜ ਵਿਭਾਗ ਦੁਆਰਾ ਦਸਤਖਤ ਕਰਨ ਦੀ ਜ਼ਰੂਰਤ ਹੈ।ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਕੀਲਾਂ ਦੇ ਅਨੁਸਾਰ ਇਹ ਪ੍ਰਕਿਰਿਆ ਮਹੀਨੇ ਦੇ ਅੰਦਰ ਪਰ ਫਰਵਰੀ ਦੇ ਅੰਤ ਤੱਕ ਹੋ ਸਕਦੀ ਹੈ।ਸਿੰਘ ਪਹਿਲਾਂ ਆਸਟ੍ਰੇਲੀਆ ਜਾ ਕੇ ਉਥੇ ਕੇਸ ਲੜਨਾ ਚਾਹੁੰਦੇ ਸਨ। ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਤੋਯਾਹ ਕੋਰਡਿੰਗਲੇ ਨੂੰ ਨਹੀਂ ਮਾਰਿਆ।ਉਨ੍ਹਾਂ ਕਿਹਾ ਕਿ ਆਸਟ੍ਰੇਲੀਆਈ ਪੁਲਸ ਨੂੰ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ।