ਨਵੀਂ ਦਿੱਲੀ, 12 ਜਨਵਰੀ- ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਯੂ-ਟਿਊਬ ਚੈਨਲਾਂ ’ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ’ਤੇ ਕਾਰਵਾਈ ਕੀਤੀ ਹੈ। ਮੰਤਰਾਲੇ ਅਨੁਸਾਰ ਪਰਦਾਫ਼ਾਸ਼ ਕੀਤੇ ਚੈਨਲ ਜਾਅਲੀ ਖ਼ਬਰਾਂ ਦੀ ਆਰਥਿਕਤਾ ਦਾ ਹਿੱਸਾ ਹਨ। ਇਹ ਚੈਨਲ ਗੁੰਮਰਾਹ ਕਰਨ ਲਈ ਟੀ.ਵੀ.ਚੈਨਲਾਂ ਦੇ ਐਂਕਰਾਂ ਦੀ ਫ਼ੋਟੋ, ਕਲਿਕਬਾਏਟ ਅਤੇ ਸਨਸਨੀਖੇਜ਼ ਥੰਬਨੇਲਾਂ ਅਤੇ ਤਸਵੀਰਾਂ ਦੀ ਵਰਤੋਂ ਕਰਦੇ ਹਨ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਫ਼ਰਜ਼ੀ ਯੂ-ਟਿਊਬ ਚੈਨਲਾਂ ’ਤੇ ਕਾਰਵਾਈ
