ਕਰਨਾਲ, 10 ਜਨਵਰੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਚੱਲ ਰਹੀ ਭਾਰਤ ਜੋੜੋ ਯਾਤਰਾ ਕੱਲ੍ਹ 11 ਜਨਵਰੀ ਤੋਂ ਪੰਜਾਬ ਅੰਦਰ ਸਰਹਿੰਦ ਦੀ ਇਤਿਹਾਸਕ ਨਗਰੀ ਤੋਂ ਸ਼ੂਰੂ ਕੀਤੀ ਜਾਏਗੀ। ਅੱਜ ਅੰਬਾਲਾ ਵਿਖੇ ਯਾਤਰਾ ਦੀ ਹਰਿਆਣਾ ਅੰਦਰ ਕੀਤੀ ਗਈ ਸਮਾਪਤੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਮੀਡੀਆ ਚੇਅਰਮੈਨ ਜੈ ਰਾਮ ਰਮੇਸ਼ ਨੇ ਦੱਸਿਆ ਕਿ ਅੱਜ ਦੁਪਿਹਰ ਬਾਅਦ ਯਾਤਰਾ ਨਹੀਂ ਚੱਲੇਗੀ ਅਤੇ ਇੱਥੇ ਹਰਿਆਣਾ ਅੰਦਰ ਯਾਤਰਾ ਦੀ ਸਮਾਪਤੀ ਕਰ ਦਿੱਤੀ ਗਈ ਹੈ ਅਤੇ ਕੱਲ੍ਹ ਇਹ ਯਾਤਰਾ ਪੰਜਾਬ ਅੰਦਰ ਸਰਹਿੰਦ ਤੋਂ ਸ਼ੁਰੂ ਕੀਤੀ ਜਾਏਗੀ।
ਸਰਹਿੰਦ ਤੋਂ 11 ਜਨਵਰੀ ਨੂੰ ਸ਼ੁਰੂ ਹੋਵੇਗੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ
